ਬਠਿੰਡਾ ’ਚ ਕਿਸਾਨ ਆਗੂ ਤੇ ਪੁਲਿਸ ਆਹਮੋ ਸਾਹਮਣੇ; ਜ਼ਮੀਨ ਨਿਲਾਮੀ ਦਾ ਕੀਤਾ ਵਿਰੋਧ; ਬੇਰੰਗ ਪਰਤੇ ਅਧਿਕਾਰੀ

0
14

ਬਠਿੰਡਾ ਦੇ ਪਿੰਡ ਚੱਠੇਵਾਲਾ ਵਿਖੇ ਪੁਲਿਸ ਤੇ ਕਿਸਾਨ ਉਸ ਵੇਲੇ ਆਹਮੋ ਸਾਹਮਣੇ ਹੋ ਗਏ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਕ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਕਰਨੀ ਚਾਹੀ। ਮੌਕੇ ਤੇ ਮੌਜੂਦ ਕਿਸਾਨਾਂ ਨੇ ਪੁਲਿਸ ਦੇ ਜ਼ੋਰ ਨਾਲ ਕਾਸਨ ਦੀ 14 ਕਨਾਲਾਂ ਜ਼ਮੀਨ ਦੀ ਨਿਲਾਮੀ ਦਾ ਵਿਰੋਧ ਕੀਤਾ। ਜਾਣਕਾਰੀ ਅਨੁਸਾਰ ਕਿਸਾਨ ਗੁਰਮੇਲ ਸਿੰਘ ਦੀ 14 ਕਨਾਲਾਂ ਜ਼ਮੀਨ ਦੀ ਨਿਲਾਮੀ ਰਾਮਾਂ ਮੰਡੀ ਦੇ ਇੱਕ ਆੜਤੀਏ ਵੱਲੋਂ ਲਿਆਦੀ ਗਈ ਸੀ ਪਰ ਕਿਸਾਨਾਂ ਦੇ ਭਾਰੀ ਵਿਰੋਧ ਦੇ ਚਲਦਿਆਂ ਪ੍ਰਸ਼ਾਸਨ ਨੂੰ ਬਿਨਾਂ  ਨਿਲਾਮੀ ਕੀਤੇ ਵਾਪਸ ਪਰਤਣਾ ਪਿਆ ਐ।
ਜਾਣਕਾਰੀ ਅਨੁਸਾਰ ਆੜ੍ਹਤੀਏ ਨੇ 14 ਲੱਖ 87 ਹਜਾਰ 200 ਰੁਪਏ ਦੀ ਵਸੂਲੀ ਲਈ ਅਦਾਲਤ ਵਿਚ ਕੇਸ ਪਾਇਆ ਸੀ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਤਹਿਸੀਲਦਾਰ ਤਲਵੰਡੀ ਸਾਬੋ ਨੂੰ ਨਿਲਾਮੀ ਲਈ ਨਿਯੁਕਤ ਕੀਤਾ ਗਿਆਂ ਸੀ। ਉਥੇ ਹੀ ਥਾਣਾ ਤਲਵੰਡੀ ਸਾਬੋ ਮੁੱਖੀ ਹਰਬੰਸ ਸਿੰਘ ਅਤੇ ਥਾਣਾ ਰਾਮਾਂ ਦੇ ਮੁੱਖੀ ਬੇਅੰਤ ਸਿੰਘ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਨਾਲ ਮੋਕੇ ਤੇ ਪੁੱਜੇ ਹੋਏ ਸਨ। ਜਦੋ ਤਹਿਸੀਲਦਾਰ ਪਿੰਡ ਚੱਠੇਵਾਲਾ ਦੀ ਸਹਿਕਾਰੀ ਸੁਸਾਇਟੀ ਵਿਖੇ ਜਮੀਨ ਦੀ ਨਿਲਾਮੀ ਕਰਨ ਪੁੱਜੇ ਤਾਂ ਮੌਕੇ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ  ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਹੇਠ ਇਕੱਠਾ ਹੋਏ ਵੱਡੀ ਗਿਣਤੀ  ਕਿਸਾਨਾਂ ਨਿਲਾਮੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਰ ਕੇ ਸਥਿਤੀ ਤਨਾਅਪੂਰਨ ਹੋ ਗਈ।
ਇਸ ਤੋਂ ਬਾਅਦ ਕਿਸਾਨਾਂ ਦੇ ਭਾਰੀ ਵਿਰੋਧ ਨੂੰ ਵੇਖਦਿਆਂ ਪ੍ਰਸ਼ਾਸਨਿਕ ਅਧਿਕਾਰੀ ਬਿਨਾਂ ਨਿਲਾਮੀ ਕੀਤੇ ਵਾਪਸ ਪਰਤ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦਾ ਕਹਿਣਾ ਸੀ ਕਿ ਉਹ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਜਾਂ ਨਿਲਾਮੀ ਨਹੀਂ ਹੋਣ ਦੇਣਗੇ।

LEAVE A REPLY

Please enter your comment!
Please enter your name here