ਅੰਮ੍ਰਿਤਸਰ ਪੁਲਿਸ ਦਾ ਜੁਗਾੜੂ ਰੇਹੜੀਆਂ ’ਤੇ ਸਿਕੰਜ਼ਾ; ਰੇਹੜੀਆਂ ਜ਼ਬਤ ਕਰਨ ਦਾ ਸਿਲਸਿਲਾ ਸ਼ੁਰੂ; ਚੌਂਕਾਂ ਤੇ ਬਾਜ਼ਾਰਾਂ ’ਚ ਛਾਪੇ ਮਾਰ ਰਹੀ ਪੁਲਿਸ

0
15

 

ਅੰਮ੍ਰਿਤਸਰ ਪੁਲਿਸ ਨੇ ਸ਼ਹਿਰ ਅੰਦਰ ਚਲਦੀਆਂ ਜਗਾੜੂ ਰੇਹੜੀਆਂ ਖਿਲਾਫ ਸਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਐ। ਪੁਲਿਸ ਕਮਿਸ਼ਨਰ ਦੇ ਆਦੇਸ਼ਾਂ ਤੋਂ ਬਾਅਦ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਚੌਕਾਂ ਤੇ ਬਾਜ਼ਾਰਾਂ ਵਿੱਚ ਛਾਪੇ ਮਾਰਦੇ ਹੋਏ ਐਸੀਆਂ ਰੇੜੀਆਂ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਦੇ ਦੱਸਣ ਮੁਤਾਬਕ ਬਿਨਾਂ ਰਜਿਸਟ੍ਰੇਸ਼ਨ ਅਤੇ ਬਿਨਾ ਸੁਰੱਖਿਆ ਮਾਪਦੰਡਾਂ ਵਾਲੀਆਂ ਜੁਗਾੜੂ ਰੇੜੀਆਂ ਨਾ ਸਿਰਫ਼ ਟ੍ਰੈਫਿਕ ਰੁਕਾਵਟ ਬਣਦੀਆਂ ਹਨ, ਸਗੋਂ ਕਈ ਵਾਰ ਹਾਦਸਿਆਂ ਦਾ ਕਾਰਨ ਵੀ ਬਣਦੀਆਂ ਹਨ., ਇਸ ਲਈ ਹੁਣ ਇਨ੍ਹਾਂ ’ਤੇ ਪੂਰੀ ਨਿਗਰਾਨੀ ਕੀਤੀ ਜਾਵੇਗੀ।
ਪੁਲਿਸ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਰੇੜੀਆਂ ਦੇ ਮਾਲਕਾਂ ਕੋਲ ਕਾਨੂੰਨੀ ਦਸਤਾਵੇਜ਼ ਹਨ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਵੇਗੀ, ਪਰ ਗੈਰ-ਕਾਨੂੰਨੀ ਤਰੀਕੇ ਨਾਲ ਚਲ ਰਹੀਆਂ ਰੇੜੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।

LEAVE A REPLY

Please enter your comment!
Please enter your name here