ਜਲੰਧਰ ’ਚ ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ; ਕਾਰ ਪੂਰੀ ਤਰ੍ਹਾਂ ਤਬਾਹ, ਜਾਨੀ ਨੁਕਸਾਨ ਤੋਂ ਬਚਾਅ

0
48

ਜਲੰਧਰ-ਅੰਮ੍ਰਿਤਸਰ ਸੜਕ ’ਤੇ ਅੱਜ ਦੁਪਹਿਰੇ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇਕ ਕਾਰ ਤੇ ਬੱਸ ਵਿਚਾਲੇ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਫਗਵਾੜਾ ਤੋਂ ਆ ਰਹੀ ਇਕ ਬੱਸ ਦੇ ਪਿੱਛੇ ਇਕ ਕਾਰ ਦੀ ਅਚਾਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਾਰ ਬੂਰੀ ਤਰ੍ਹਾਂ ਤਬਾਹ ਹੋ ਗਈ। ਕਾਰ ਚਾਲਕ ਦੇ ਇਲਜਾਮ ਸੀ ਕਿ ਉਸ ਨੂੰ ਨਾਲ ਜਾ ਰਹੀ ਬੱਸ ਨੇ ਸਾਈਡ ਮਾਰੀ ਐ ਜਿਸ ਕਾਰਨ ਕਾਰ ਦੂਜੀ ਬੱਸ ਨਾਲ ਟਕਰਾਈ ਐ। ਜਦਕਿ ਬੱਸ ਡਰਾਈਵਰ ਦਾ ਕਹਿਣਾ ਸੀ ਕਿ ਕਾਰ ਚਾਲਕ ਦੋ ਬੱਸਾਂ ਵਿਚਾਲੇ ਓਵਰਟੇਕ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here