ਫਤਹਿਗੜ੍ਹ ਸਾਹਿਬ ’ਚ ਨੌਜਵਾਨ ਵੱਲੋਂ ਖੁਦਕੁਸ਼ੀ; ਬੇਇੱਜਤੀ ਤੋਂ ਪ੍ਰੇਸ਼ਾਨ ਹੋ ਕੇ ਨਿਗਲਿਆ ਜ਼ਹਿਰ

0
48

ਥਾਣਾ ਸਰਹਿੰਦ ਦੀ ਪੁਲਿਸ ਨੇ ਨੌਜਵਾਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਦੋ ਜਣਿਆਂ ਖਿਲਾਫ ਕੇਸ ਦਰਜ ਕੀਤਾ ਐ। ਮੁਲਜਮਾਂ ਤੇ ਇਲਜਾਮ ਐ ਕਿ ਉਨ੍ਹਾਂ ਨੇ 19 ਸਾਲਾ ਨੌਜਵਾਨ ਦੇ ਘਰ ਜਾ ਕੇ ਚੋਰੀ ਦੇ ਇਲਜ਼ਾਮ ਲਾਏ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਕਰ ਲਈ ਐ। ਪੁਲਿਸ ਨੇ ਤਿੰਨ ਜਣਿਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਕੁਲਬੀਰ ਸਿੰਘ ਨੇ ਦੱਸਿਆ ਕਿ ਨੌਜਵਾਨ ਅਨਰੀਤ ਸਿੰਘ ਸਿੰਘ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ ਉਸ ਦੇ ਸਕੂਲ ਵਿੱਚ ਪੜ੍ਹਦੀ ਲੜਕੀ ਦੇ ਦਾਦਾ ਅਤੇ ਮਾਤਾ ਵੱਲੋਂ ਅਨਰੀਤ ਸਿੰਘ ਦੇ ਘਰ ਜਾ ਕੇ ਲੜਕੀ ਵੱਲੋਂ ਸੋਨਾ ਚੋਰੀ ਕਰ ਕੇ ਉਸ ਨੂੰ ਦੇਣ ਦੇ ਇਲਜਾਮ ਲਾਏ ਸਨ। ਅਨਰੀਤ ਸਿੰਘ ਨੇ ਬੇਇੱਜਤੀ ਮਹਿਸੂਸ ਕਰਦਿਆਂ ਜ਼ਹਿਰੀਲਾ ਪਦਾਰਥ ਨਿਘਲ ਲਿਆ ਸੀ। ਉਸ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲੜਕੀ ਦੀ ਮਾਂ ਅਤੇ ਦਾਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here