ਫਿਰੋਜ਼ਪੁਰ ’ਚ ਨਸ਼ਾ ਤਸਕਰ ਨੇ ਪੁਲਿਸ ’ਤੇ ਚਲਾਈ ਗੋਲੀ; ਗੋਲੀ ਲੱਗਣ ਨਾਲ ਏਐਸਆਈ ਜ਼ਖਮੀ; ਨਸ਼ਾ ਕਾਰੋਬਾਰੀ ਨੂੰ ਫੜਣ ਗਈ ਸੀ ਪੁਲਿਸ

0
13

ਫਿਰੋਜ਼ਪੁਰ ਚ ਨਸ਼ਾ ਤਸਕਰ ਵੱਲੋਂ ਪੁਲਿਸ ਉਤੇ ਗੋਲੀ ਚਲਾਉਣ ਦੀ ਖਬਰ ਸਾਹਮਣੇ ਆਈ ਐ। ਇਸ ਗੋਲੀ ਨਾਲ ਏਐਸਆਈ ਜ਼ਖਮੀ ਹੋਇਆ ਐ, ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਘਟਨਾ ਫਿਰੋਜ਼ਪੁਰ ਦੇ ਪਿੰਡ ਨਾਜੂ ਸਾਹਵਾਲਾ ਦੀ ਐ। ਜਾਣਕਾਰੀ ਅਨੁਸਾਰ ਪੁਲਿਸ ਨਸ਼ਾ ਤਸਕਰ ਨੂੰ ਫੜਣ ਗਈ ਸੀ, ਜਿੱਥੇ ਉਸ ਨੇ ਪੁਲਿਸ ਵੱਲ ਗੋਲੀ ਚਲਾ ਦਿੱਤੀ। ਪੁਲਿਸ ਨੇ ਏਐਸਆਈ ਨੂੰ ਹਸਪਤਾਲ ਭਰਤੀ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਮਨਜੀਤ ਸਿੰਘ ਨੇ ਦੱਸਿਆ ਕਿ ਥਾਣਾ ਕੁੱਲਗੜੀ ਦੀ ਪੁਲਿਸ ਇਤਲਾਹ ਮਿਲੀ ਸੀ ਕਿ ਪਿੰਡ ਨਾਜੂ ਸਾਹ ਵਾਲਾ ਮਿਸ਼ਰੀਵਾਲਾ ਵਿਖੇ ਇੱਕ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਹੈ। ਜਦ ਪੁਲਿਸ ਉਥੇ ਰੇਡ ਕਰਨ ਗਈ ਤਾਂ ਨਸ਼ਾ ਕਾਰੋਬਾਰੀ ਦੇ ਪਰਿਵਾਰ ਵੱਲੋਂ ਪੁਲਿਸ ਨਾਲ ਹੱਥੋਪਾਈ ਕੀਤੀ ਗਈ ਅਤੇ ਜਦ ਉਹ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਨ੍ਹਾਂ ਦੇ ਇੱਕ ਏਐਸਆਈ ਬਲਵੰਤ ਸਿੰਘ ਤੇ ਸਰਕਾਰੀ ਪਿਸਟਲ ਖੋਹ ਕੇ ਗੋਲੀ ਚਲਾ ਦਿੱਤੀ ਅਤੇ ਗੋਲੀ ਉਸਦੇ ਜਬਾੜੇ ਵਿੱਚ ਲੱਗੀ ਹੈ ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਹੁਣ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਕਾਰੋਬਾਰੀ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜਮ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here