ਫਗਵਾੜਾ ਥਾਣੇ ’ਚੋਂ ਮੁਲਜਮ ਦੇ ਭੱਜਣ ਕਾਰਨ ਹੰਗਾਮਾ; ਭੱਜਣ ਦੀ ਕੋਸ਼ਿਸ਼ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖਮੀ

0
56

ਫਗਵਾੜਾ ਦੇ ਪੁਲਿਸ ਸਟੇਸ਼ਨ ਅੱਜ ਬੀਤੇ ਦਿਨ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਲੜਾਈ ਦੇ ਮਾਮਲੇ ਵਿਚ ਹਿਰਾਸਤ ਵਿਚ ਲਏ ਗਏ ਇਕ ਮੁਲਜਮ ਨੇ ਸਾਥੀਆਂ ਦੀ ਮਦਦ ਨਾਲ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਮੁਲਜਮ ਵੱਲੋਂ ਮਾਰੇ ਧੱਕੇ ਨਾਲ ਦੋ ਪੁਲਿਸ ਮੁਲਜਮਾਂ ਦੇ ਸੱਟਾਂ ਲੱਗੀਆਂ ਨੇ। ਬਾਅਦ ਵਿਚ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਮੁਲਜਮ ਨੂੰ ਮੁੜ ਕਾਬੂ ਕਰ ਲਿਆ। ਡੀਐਸਪੀ ਫਗਵਾੜਾ ਨੇ ਘਟਨਾ ਨੂੰ ਵੱਡਾ ਅਪਰਾਧ ਕਰਾਰ ਦਿੰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਨੇ।
ਉਧਰ ਉਚ ਅਧਿਕਾਰੀਆਂ ਨੇ ਘਟਨਾ ਤੇ ਸਖਤ ਰੁਖ ਅਪਨਾਉਂਦਿਆਂ ਐਸਐਚਓ ਨੂੰ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਹੁਕਮ ਦਿੱਤੇ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਨੇ ਕਿਹਾ ਕਿ ਪੁਲਿਸ ਸਟੇਸ਼ਨ ਤੋਂ ਭੱਜਣਾ ਇੱਕ ਅਪਰਾਧ ਹੈ। ਉਨ੍ਹਾਂ ਕਿਹਾ ਕਿ ਮੁਲਜਮ ਨੇ ਪਿਸ਼ਾਬ ਕਰਨ ਬਹਾਨੇ ਭੱਜਣ ਦੀ ਕੋਸ਼ਿਸ਼ ਕੀਤੀ ਐ। ਇਸ ਦੌਰਾਨ ਮੁਲਜਮ ਨੇ ਪੁਲਿਸ ਮੁਲਾਜਮਾਂ ਨੂੰ ਧੱਕਾ ਦਿੱਤਾ, ਜਿਸ ਨਾਲ ਦੋ ਮੁਲਾਜਮਾਂ ਦੇ ਸੱਟਾਂ ਲੱਗੀਆਂ ਨੇ
ਪੁਲਿਸ ਦੇ ਦੱਸਣ ਮੁਤਾਬਕ ਬੀਤੀ 4 ਤਰੀਕ ਨੂੰ ਪਿੰਡ ਬਬੇਲੀ ਦੋ ਧਿਰਾਂ ਵਿਚਾਲੇ ਲੜਾਈ ਸੀ, ਜਿਸ ਵਿਚ ਪੁਲਿਸ ਨੇ ਰਜਤ ਨਾਮ ਦੇ ਸਖਸ਼ ਨੂੰ  ਹਿਰਾਸਤ ਵਿਚ ਲਿਆ ਸੀ। ਬਾਅਦ ਵਿਚ ਉਸ ਦੇ ਕੁੱਝ ਸਾਥੀਆਂ  ਉਸ ਨਾਲ ਮਿਲਣ ਦੀ ਇੱਛਾ ਜਾਹਰ ਕੀਤੀ ਅਤੇ ਥਾਣੇ ਅੰਦਰ ਆ ਕੇ ਪੁਲਿਸ ਅਧਿਕਾਰੀ ਨੂੰ ਇਕੱਲਾ ਵੇਖ ਕੇ ਮੁਲਜਮ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਡੀਐਸਪੀ ਫਗਵਾੜਾ ਭਾਰਤ ਭੂਸ਼ਣ ਨੇ ਦੱਸਿਆ ਕਿ ਦੋਸ਼ੀ ਅਤੇ ਉਸਦੇ ਸਾਥੀਆਂ ਨੇ ਨਾ ਸਿਰਫ਼ ਪੁਲਿਸ ਸਟੇਸ਼ਨ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਬਲਕਿ ਪੁਲਿਸ ਕਰਮਚਾਰੀਆਂ ਨੂੰ ਧੱਕਾ ਦੇ ਕੇ ਜ਼ਖਮੀ ਵੀ ਕੀਤਾ, ਜੋ ਕਿ ਇੱਕ ਗੰਭੀਰ ਅਪਰਾਧ ਹੈ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਅਤੇ ਉਨ੍ਹਾਂ ਦੀ ਸਜ਼ਾ ਵਧਾਉਣ ਲਈ ਉਨ੍ਹਾਂ ਵਿਰੁੱਧ ਕੇਸ ਵਿੱਚ ਨਵੇਂ ਦੋਸ਼ ਜੋੜੇ ਜਾਣਗੇ। ਪੁਲਿਸ ਨੇ ਦੋਸ਼ੀ ਅਤੇ ਉਸਦੇ ਸਾਥੀਆਂ ਵਿਰੁੱਧ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ, ਪੁਲਿਸ ‘ਤੇ ਹਮਲਾ ਕਰਨ ਅਤੇ ਭੱਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here