ਪੰਜਾਬ ਮਰਹੂਮ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਵੀਡੀਓ ਵਾਇਰਲ; ਹਸਪਤਾਲ ’ਚ ਭਰਤੀ ਹੋਣ ਵੇਲੇ ਦੀ ਦੱਸੀ ਜਾ ਰਹੀ ਵੀਡੀਓ; ਖੁਦ ਨੂੰ ਸੁਰੱਖਿਅਤ ਹੱਥਾਂ ’ਚ ਹੋਣ ਦਾ ਕਰ ਰਹੇ ਦਾਅਵਾ By admin - November 9, 2025 0 16 Facebook Twitter Pinterest WhatsApp ਮਰਹੂਮ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਨਾਲ ਸਬੰਧਤ ਇਕ ਹੋਰ ਵੀਡੀਓ ਸਾਹਮਣੇ ਆਇਆ ਐ, ਜਿਸ ਵਿਚ ਉਹ ਖੁਦ ਨੂੰ ਸੁਰੱਖਿਅਤ ਹੱਥਾਂ ਵਿਚ ਹੋਣ ਦੀ ਗੱਲ ਕਹਿ ਰਹੇ ਨੇ। ਇਹ ਵੀਡੀਓ ਆਪਰੇਸ਼ਨ ਤੋਂ ਪਹਿਲਾਂ ਦੱਸਿਆ ਜਾ ਰਿਹਾ ਐ। ਵੀਡੀਓ ਵਿਚ ਵੀ ਉਹ ਹੋਣ ਵਾਲੇ ਆਪਰੇਸ਼ਨ ਨੂੰ ਬਹੁਤ ਮਹੱਤਵਪੂਰਨ ਦੱਸ ਰਹੇ ਨੇ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਤੇ ਲੱਗੇ ਅਣਗਹਿਲੀ ਦੇ ਦੋਸ਼ਾਂ ਦਾ ਮੁੱਦਾ ਮੁੜ ਗਰਮਆਉਣ ਦੇ ਆਸਾਰ ਬਣ ਗਏ ਨੇ। ਦੱਸਣਯੋਗ ਐ ਕਿ ਵਰਿੰਦਰ ਘੁੰਮਣ ਦੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਸਰਜਰੀ ਦੌਰਾਨ ਮੌਤ ਹੋ ਗਈ ਸੀ। ਡਾਕਟਰਾਂ ਨੇ ਸਰਜਰੀ ਦੌਰਾਨ ਅਚਾਨਕ ਹਾਰਟ ਅਟੈਕ ਆਉਣ ਕਾਰਨ ਮੌਤ ਹੋਣ ਦੀ ਗੱਲ ਕਹੀ ਸੀ ਜਦਕਿ ਪਰਿਵਾਰ ਤੇ ਪ੍ਰਸੰਸਕ ਇਕ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਸੀ। ਪਰਿਵਾਰ ਦੇ ਇਲਜਾਮ ਸੀ ਕਿ ਵਰਿੰਦਰ ਘੁੰਮਣ ਬਿਲਕੁਲ ਠੀਕ ਠਾਕ ਸਨ ਅਤੇ ਉਹ ਮਾਮੂਲੀ ਸਰਜਰੀ ਖਾਤਰ ਹਸਪਤਾਲ ਵਿਚ ਭਰਤੀ ਹੋਏ ਸਨ। ਸਾਹਮਣੇ ਆਈ ਤਾਜ਼ਾ ਵੀਡੀਓ ਆਪ੍ਰੇਸ਼ਨ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਐ। ਵੀਡੀਓ ਵਿੱਚ, ਵਰਿੰਦਰ ਸਿੰਘ ਘੁੰਮਣ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਮੈਂ ਸੁਰੱਖਿਅਤ ਹੱਥਾਂ ਵਿੱਚ ਹਾਂ, ਡਾਕਟਰ ਮੇਰੇ ਨਾਲ ਹੈ। ਉਹ ਅੱਗੇ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਇਹ ਆਪ੍ਰੇਸ਼ਨ ਉਸਦੇ ਲਈ ਬਹੁਤ ਮਹੱਤਵਪੂਰਨ ਹੈ ਤਾਂ ਜੋ ਉਹ ਠੀਕ ਹੋਣ ਤੋਂ ਬਾਅਦ ਆਪਣੀਆਂ ਖੇਡਾਂ ਵਿੱਚ ਵਾਪਸ ਆ ਸਕੇ। ਇਸ ਸਰਜਰੀ ਦੌਰਾਨ ਹੀ ਵਰਿੰਦਰ ਸਿੰਘ ਘੁੰਮਣ ਦੀ ਮੌਤ ਹੋ ਗਈ ਸੀ।