ਪੰਜਾਬ ਫਤਹਿਗੜ੍ਹ ’ਚ ਸਕੂਲੀ ਬੱਸ ਨੂੰ ਹਾਦਸਾ; ਪ੍ਰਿੰਸੀਪਲ ਸਮੇਤ 11 ਵਿਦਿਆਰਥੀ ਜ਼ਖਮੀ; ਸੰਗਰੂਰ ਤੋਂ ਚੰਡੀਗੜ੍ਹ ਟੂਰ ’ਤੇ ਜਾ ਰਹੀ ਸੀ ਬੱਸ By admin - November 9, 2025 0 14 Facebook Twitter Pinterest WhatsApp ਸ੍ਰੀ ਫਤਤਿਹਗੜ੍ਹ ਸਾਹਿਬ ਨੇੜਲੇ ਪਿੰਡ ਚੂੰਨੀ ਨੇੜੇ ਬੀਤੇ ਦਿਨ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸੰਗਰੂਰ ਦੇ ਲਹਿਰਾਗਾਗਾ ਤੋਂ ਚੰਡੀਗੜ੍ਹ ਟੂਰ ਤੇ ਜਾ ਰਹੀ ਬੱਸ ਇਕ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿਚ ਬੱਸ ਡਰਾਈਵਰ ਤੇ ਸਕੂਲ ਪ੍ਰਿੰਸੀਪਲ ਸਮੇਤ 11 ਵਿਦਿਆਰਥੀਆਂ ਦੇ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਮੋਹਾਲੀ ਦੇ ਨਿੱਜੀ ਹਸਪਤਾਲ ਭੇਜਿਆ ਗਿਆ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀਂਆਂ ਨੂੰ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕੀ ਲਹਿਰਾਂ ਗਾਗਾ ਦੇ ਪੰਜਾਬ ਪਬਲਿਕ ਸਕੂਲ ਦੀਆਂ ਤਿੰਨ ਬੱਸਾਂ ਵਿਦਿਆਰਥੀਆਂ ਨੂੰ ਚੰਡੀਗੜ੍ਹ ਟੁਰ ਤੇ ਲੈ ਕੇ ਜਾ ਰਹੀਆਂ ਸਨ ਜਿਨ੍ਹਾਂ ਵਿਚੋਂ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ 11 ਲੋਕ ਜ਼ਖਮੀ ਹਨ ਅਤੇ ਉਹਨਾਂ ਦਾ ਇਲਾਜ਼ ਇੰਡਸ ਹਸਪਤਾਲ ਵਿੱਖੇ ਚੱਲ ਰਿਹਾ ਹੈ, ਜਿੱਥੇ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਐ। ਵਿਦਿਆਰਥੀਆਂ ਦੇ ਦੱਸਣ ਮੁਤਾਬਕ ਇਹ ਹਾਦਸਾ ਡਰਾਈਵਰ ਨੂੰ ਚੱਕਰ ਆਉਣ ਕਾਰਨ ਵਾਪਰਿਆ ਐ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।