ਵਿਦਿਆਰਥੀ ਸੰਘਰਸ਼ ਤੋਂ ਡਰਿਆ ਪੀਯੂ ਪ੍ਰਸ਼ਾਸਨ; ਪ੍ਰਦਰਸ਼ਨ ਵਾਲੇ ਦਿਨਾਂ ਦੀਆਂ ਛੁੱਟੀਆਂ ਦਾ ਐਲਾਨ; ਵਿਦਿਆਰਥੀਆਂ ਨੇ ਸਾਜ਼ਿਸ਼ਾਂ ਰਚਣ ਦੇ ਲਾਏ ਇਲਜ਼ਾਮ

0
12

ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਖਿਲਾਫ ਸੰਘਰਸ਼ ਕਰ ਰਹੀਆਂ ਵਿਦਿਆਰਥੀਆਂ ਜਥੇਬੰਦੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੇ ਧੱਕੇ ਦੇ ਇਲਜਾਮ ਲਾਏ ਨੇ। ਇਸ ਸਬੰਧੀ ਬਿਆ ਜਾਰੀ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਦੇ 10 ਤਰੀਕ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਐ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਐ। ਵਿਦਿਆਰਥੀ ਆਗੂਆਂ ਨੇ ਸਮੂਹ ਪੰਜਾਬੀਆਂ ਨੂੰ ਵਿਦਿਆਰਥੀ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ ਐ।
ਵਿਦਿਆਰਥੀ ਆਗੂਆਂ ਦੇ ਦੱਸਣ ਮੁਤਾਬਕ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਅੰਦਰ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਐ। ਸੰਘਰਸ਼ ਦੇ ਹੋਰ ਵਿਸ਼ਾਲ ਹੋਣ ਤੋਂ ਡਰਿਆ ਚੰਡੀਗੜ੍ਹ ਪ੍ਰਸ਼ਾਸਨ ਲੋਕਾਂ ਨੂੰ ਲੋਕਣ ਲਈ ਕਿੱਲ ਲੱਗੇ ਬੈਰੀਕੈਡਿੰਗ ਲਗਾਉਣ ਦੀਆਂ ਤਿਆਰੀਆਂ ਕਰ ਰਿਹਾ ਐ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬੀਆਂ ਨਾਲ ਵੈਰ ਕੱਢਣ ਦੇ ਮਕਸਦ ਨਾਲ ਸਾਰਾ ਕੁੱਝ ਕਰ ਰਹੀ ਐ, ਜਿਸ ਦੇ ਮੱਦੇਨਜ਼ਰ ਸਮੂਹ ਪੰਜਾਬੀਆਂ ਨੂੰ ਇਕੱਠਾ ਹੋਣ ਦੀ ਲੋੜ ਐ। ਉਨ੍ਹਾਂ ਕਿਹਾ ਕਿ ਸਰਕਾਰਾਂ ਜਿੰਨੀ ਮਰਜ਼ੀ ਬੈਰੀਕੇਡਿੰਗ ਕਰ ਲਵੇ ਪਰ ਜਦੋਂ ਪੰਜਾਬ ਦੇ ਸੰਘਰਸ਼ੀ ਲੋਕ ਰੋਕਾਂ ਤੋੜਣ ਤੇ ਆ ਗਏ ਤਾਂ ਸਾਰੀਆਂ ਰੋਕਾਂ ਤੋੜਣ ਨੂੰ ਸਮਾਂ ਨਹੀਂ ਲੱਗੇ। ਵਿਦਿਆਰਥੀਆਂ ਆਗੂਆਂ ਨੇ ਪੰਜਾਬੀਆਂ ਨੂੰ ਆਪਣੇ ਹੱਕਾਂ ਲਈ ਤਕੜੇ ਹੋ ਕੇ ਅੱਗੇ ਆਉਣ ਦੀ ਅਪੀਲ ਕੀਤੀ ਐ।

LEAVE A REPLY

Please enter your comment!
Please enter your name here