ਮੋਗਾ ਪੁਲਿਸ ਨੇ ਬੁਲਿਟ ਚਾਲਕਾਂ ’ਤੇ ਕੱਸਿਆ ਸਿਕੰਜ਼ਾ; 20 ਦੇ ਕਰੀਬ ਸਲੰਸਰ ਉਤਾਰ ਕੇ ਕੀਤੇ ਨਸ਼ਟ; ਆਵਾਜਾਈ ਨਿਯਮ ਤੋੜਣ ਵਾਲਿਆਂ ਨੂੰ ਦਿੱਤੀ ਚਿਤਾਵਨੀ

0
16

ਮੋਗਾ ਪੁਲਿਸ ਨੇ ਬੁਲਿਟ ਦੇ ਪਟਾਕੇ ਪਾਉਣ ਵਾਲਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ 20 ਦੇ ਕਰੀਬ ਬੁਲਿਟ ਚਾਲਕਾਂ ਦੇ ਚੱਲਾਨ ਕੀਤੇ ਨੇ। ਪੁਲਿਸ ਨੇ ਮੌਕੇ ਤੇ ਹੀ ਸਲੰਸਰ ਉਤਾਰ ਕੇ ਨਸ਼ਟ ਕਰਵਾਏ ਗਏ ਨੇ। ਪੁਲਿਸ ਨੇ ਕੁੱਝ ਬੁਲਿਟ ਜ਼ਬਤ ਵੀ ਕੀਤੇ ਨੇ। ਟਰੈਫਿਕ ਪੁਲਿਸ ਨੇ ਲੋਕਾਂ ਨੂੰ ਆਪਣੇ ਵਾਹਨਾਂ ਦੇ ਕਾਗਜਾਤ ਪੂਰੇ ਰੱਖਣ ਦੀ ਅਪੀਲ ਕੀਤੀ ਐ ਤਾਂ ਜੋ ਬਿਨਾਂ ਵਜ੍ਹਾ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ  ਇੰਚਾਰਜ ਸੁਖਮੰਦਰ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਐਸ.ਐਸ.ਪੀ. ਅਜੈ ਗਾਂਧੀ ਦੇ ਹੁਕਮਾਂ ਹੇਠ ਸ਼ੁਰੂ ਕੀਤੀ ਗਈ ਹੈ। ਅੱਜ ਮੋਗਾ ਦੇ ਮੇਨ ਚੌਕ ‘ਚ ਵਿਸ਼ੇਸ਼ ਨਾਕਾ ਲਗਾ ਕੇ ਬੁਲਟ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਕਰੀਬ 20 ਬੁਲਟ ਮੋਟਰਸਾਈਕਲਾਂ ਦੇ ਪਟਾਖਾ ਯੰਤਰ ਵਾਲੇ ਸਾਇਲੈਂਸਰ ਉਤਾਰ ਕੇ ਮੌਕੇ ‘ਤੇ ਹੀ ਹਥੌੜੇ ਦੀ ਮਦਦ ਨਾਲ ਤਬਾਹ ਕਰ ਦਿੱਤੇ ਗਏ। ਪੁਲਿਸ ਨੇ ਇਨ੍ਹਾਂ ਚਾਲਕਾਂ ਦੇ ਵਿਰੁੱਧ ਭਾਰੀ ਚਲਾਨ ਵੀ ਜਾਰੀ ਕੀਤੇ, ਜਿਸਦਾ ਮਕਸਦ ਸ਼ਹਿਰ ਵਿੱਚ ਵਧ ਰਹੇ ਧੁਨੀ ਪ੍ਰਦੂਸ਼ਣ ‘ਤੇ ਕਾਬੂ ਪਾਉਣਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਕੁਝ ਸ਼ਰਾਰਤੀ ਤੱਤ ਆਪਣੀਆਂ ਬੁਲਟ ਮੋਟਰਸਾਈਕਲਾਂ ‘ਤੇ ਵਿਸ਼ੇਸ਼ ਪਟਾਖਾ ਯੰਤਰ ਲਗਾ ਕੇ ਸ਼ਹਿਰ ਦੀਆਂ ਗਲੀਆਂ ‘ਚ ਸ਼ੋਰ ਮਚਾਉਂਦੇ ਹਨ ਜਿਸ ਨਾਲ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਖਮੰਦਰ ਸਿੰਘ ਨੇ ਕਿਹਾ ਕਿ ਅੱਗੇ ਵੀ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਵਾਹਨਾਂ ਦੇ ਕਾਗਜਾਤ ਪੂਰੇ ਰੱਖਣ ਅਤੇ ਪੁਲਿਸ ਦਾ ਸਹਿਯੋਗ ਵੀ ਕੀਤਾ ਜਾਵੇ।

LEAVE A REPLY

Please enter your comment!
Please enter your name here