ਤਰਨ ਤਾਰਨ ’ਚ ਚੋਣ ਅਧਿਕਾਰੀ ਨੂੰ ਮਿਲੇ ਸੁਖਬੀਰ ਬਾਦਲ; ਅਕਾਲੀ ਲੀਡਰਾਂ ਨਾਲ ਧੱਕੇ ਦੀ ਕੀਤੀ ਸ਼ਿਕਾਇਤ

0
44

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਰਨ ਤਾਰਨ ਵਿਖੇ ਚੋਣ ਅਧਿਕਾਰੀਆਂ ਨੂੰ ਮਿਲ ਕੇ ਸਰਕਾਰ ਦੀ ਸ਼ਿਕਾਇਤ ਕੀਤੀ ਐ। ਇੱਥੇ ਚੋਣ ਅਧਿਕਾਰੀਆਂ ਨਾਲ ਮਿਲਣੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਆਪਣੀ ਹਾਰ ਵੇਖ ਕੇ ਬੁਖਲਾ ਗਈ ਐ ਅਤੇ ਅਕਾਲੀ ਲੀਡਰਾਂ ਤੇ ਵਰਕਰਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਐ।
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕਈ ਅਕਾਲੀ ਆਗੂਆਂ ਨੂੰ ਝੂਠੇ ਇਲਜ਼ਾਮਾਂ ਤਹਿਤ ਹਿਰਾਸਤ ਵਿਚ ਲੈ ਲਿਆ ਐ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਚੋਣਾਂ ਵਿਚ ਹਾਰ ਦੇ ਡਰੋਂ ਕੀਤਾ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਇਸ ਬਾਰੇ ਚੋਣ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਐ।  ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਧੱਕੇਸ਼ਾਹੀ ਨੂੰ ਕਿਸੇ ਕੀਮਤ ਬਰਦਾਸ਼ਤ ਨਹੀਂ ਕਰੇਗਾ।

LEAVE A REPLY

Please enter your comment!
Please enter your name here