ਪੰਜਾਬ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ’ਚ ਚੱਲੀਆਂ ਗੋਲੀਆਂ; ਮੋਟਰ ਸਾਈਕਲ ਸਵਾਰ ਗੋਲੀਆਂ ਚਲਾ ਕੇ ਫਰਾਰ; ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - November 7, 2025 0 17 Facebook Twitter Pinterest WhatsApp ਅੰਮ੍ਰਿਤਸਰ ਅਧੀਨ ਆਉਂਦੇ ਜੰਡਿਆਲਾ ਗੁਰੂ ਵਿਖੇ ਇਕ ਵਾਰ ਫਿਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਐ। ਇਸ ਵਿਰ ਇਕ ਪੰਸਾਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਐ। ਦੁਕਾਨ ਮਾਲਕ ਦੇ ਦੱਸਣ ਮੁਤਾਬਕ ਇਕ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨ ਗੋਲੀਆਂ ਚਲਾ ਕੇ ਫਰਾਰ ਹੋ ਗਏ। ਦੁਕਾਨ ਮਾਲਕ ਦੇ ਦੱਸਣ ਮੁਤਾਬਕ ਉਸ ਨੂੰ ਫਿਰੌਤੀ ਲਈ ਫੋਨ ਆ ਰਹੇ ਸੀ, ਜਿਸ ਦੀ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਸੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਦੱਸ ਦਈਏ ਕਿ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਇਹ ਜੱਦੀ ਪਿੰਡ ਹੈ ਜਿੱਥੇ ਉਹਨਾਂ ਦੀ ਰਿਹਾਇਸ਼ ਵੀ ਹੈ। ਇਕ ਮੰਤਰੀ ਦੇ ਹਲਕੇ ਅੰਦਰ ਗੋਲੀਆਂ ਚੱਲਣ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੀਆਂ ਘਟਨਾਵਾਂ ਦਾ ਸਾਹਮਣੇ ਆਉਣਾ ਵੱਡੇ ਸਵਾਲ ਖੜ੍ਹੇ ਕਰਦਾ ਐ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਸਾਨੂੰ ਕੁਝ ਦਿਨਾਂ ਤੋਂ ਫੋਨ ਤੇ ਫਿਰੋਤੀ ਮੰਗਣ ਦੀਆਂ ਕਾਲਾਂ ਆ ਰਹੀਆਂ ਸਨ, ਜਿਸ ਦੀ ਇਤਲਾਹ ਜੰਡਿਆਲਾ ਗੁਰੂ ਦੇ ਡੀਐਸਪੀ ਨੂੰ ਦਿੱਤੀ ਸੀ। ਬੀਤੀ ਰਾਤ ਵਾਪਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਇੱਕ ਨੌਜਵਾਨ ਨੇ ਦੁਕਾਨ ਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ। ਇਸੇ ਦੌਰਾਨ ਦੁਕਾਨਦਾਰ ਨੇ ਹਮਲਾਵਰਾਂ ਦਾ ਪਿੱਛਾ ਵੀ ਕੀਤਾ। ਦੁਕਾਨਦਾਰ ਦੇ ਦੱਸਣ ਮੁਤਾਬਕ ਉਸ ਕੋਲ ਲਾਇਸੈਂਸੀ ਪਿਸਤੋਲ ਹੈ। ਉਸ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਾਨੂੰ ਫੋਨ ਤੇ ਫਰੋਤੀ ਮੰਗਣ ਦੀਆਂ ਧਮਕੀਆਂ ਆ ਰਹੀਆਂ ਸਨ ਅਤੇ ਅੱਜ ਕੁਝ ਅਨਪਛਾਤੇ ਨੌਜਵਾਨ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਜੋ ਕਿ ਜੰਡਿਆਲਾ ਗੁਰੂ ਦੇ ਹੀ ਰਹਿਣ ਵਾਲੇ ਹਨ। ਉਹਨਾਂ ਕਿਹਾ ਕਿ ਅਸੀਂ ਇਸਦੀ ਸੂਚਨਾ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਸੀ। ਪੁਲਿਸ ਪ੍ਰਸ਼ਾਸਨ ਨੂੰ ਵੀ ਮੌਕੇ ਤੇ ਪੁੱਜਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਪੁਲਿਸ ਅਧਿਕਾਰੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਸ਼ੇਖ ਫਤਿਹ ਇਲਾਕੇ ਦੇ ਵਿੱਚ ਲਾਲ ਸਿੰਘ ਪੰਸਾਰੀ ਦੀ ਦੁਕਾਨ ਤੇ ਕੁਝ ਨੌਜਵਾਨਾਂ ਨੂੰ ਗੋਲੀਆਂ ਚਲਾਈਆਂ ਗਈਆਂ ਹਨ। ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਦੱਸਿਆ ਜਾ ਰਿਹਾ ਕਿ ਤਿੰਨ ਦੇ ਕਰੀਬ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਜਿਨਾਂ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਚਲਦੇ ਦੁਕਾਨਦਾਰ ਵੱਲੋਂ ਵੀ ਆਪਣੀ ਹਿਫਾਜ਼ਤ ਕਰਦੇ ਹੋਏ ਜਵਾਬੀ ਫਾਇਰਿੰਗ ਦੇ ਵਿੱਚ ਗੋਲੀਆਂ ਚਲਾਈਆਂ ਹਨ। ਉਹਨਾਂ ਕਿਹਾ ਕਿ ਅਸੀਂ ਦੁਕਾਨਦਾਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਰਹੇ ਹਾਂ ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।