
ਭਾਰਤੀ ਕ੍ਰਿਕੇਟ ਟੀਮ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਐ। ਕੱਪ ਜਿੱਤਣ ਤੋਂ ਬਾਅਦ ਟੀਮ ਦੀਆਂ ਖਿਡਾਰਣਾਂ ਅਮਨਜੋਤ ਕੌਰ ਅਤੇ ਹਰਲੀਨ ਕੌਰ ਦਿਓਲ ਜਿਉਂ ਹੀ ਮੋਹਾਲੀ ਏਅਰਪੋਰਟ ਵਿਖੇ ਪਹੁੰਚੀਆਂ ਤਾਂ ਉਨ੍ਹਾਂ ਦਾ ਢੋਲ-ਢਮੱਕੇ ਨਾਲ ਗਲਾਂ ਵਿਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਖਜਾਨਾ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ ਅਤੇ ਸੰਸਦ ਮੈਂਬਰ ਮੀਤ ਹੇਅਰ ਸਮੇਤ ਆਲਾ ਅਧਿਕਾਰੀ ਵੀ ਮੌਜੂਦ ਰਹੇ। ਦੋਵਾਂ ਮਹਿਲਾ ਖਿਡਾਰਣਾਂ ਦੇ ਪਰਿਵਾਰਕ ਮੈਂਬਰ ਵੀ ਸਵਾਗਤ ਲਈ ਹਵਾਈ ਅੱਡੇ ‘ਤੇ ਪਹੁੰਚੇ ਹੋਏ ਸਨ।
ਇਸ ਮੌਕੇ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਤਿੰਨਾਂ ਖਿਡਾਰਨਾਂ ਦਾ ਸਵਾਗਤ ਕਰਦੇ ਨੇ। ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਵੱਡੇ ਮਾਣ ਵਾਲੀ ਗੱਲ ਐ ਕਿ ਸਾਡੀਆਂ ਤਿੰਨ ਧੀਆਂ ਵਿਸ਼ਵ ਕ੍ਰਿਕੇਟ ਕੱਪ ਕਰ ਕੇ ਵਾਪਸ ਪਰਤੀਆਂ । ਉਨ੍ਹਾਂ ਕਿਹਾ ਕਿ ਸਾਡੀ ਮਹਿਲਾ ਕ੍ਰਿਕੇਟ ਟੀਮ ਨੇ ਪਹਿਲੀ ਵਾਰ ਇਹ ਕੱਪ ਜਿੱਤਿਆ ਐ, ਇਸ ਲਈ ਖਿਡਾਰਨਾਂ ਦਾ ਬਣਦਾ ਮਾਨ-ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਲਈ ਵੱਡਾ ਕੰਮ ਕੀਤੇ ਜਾ ਰਹੇ ਨੇ ਜਿਸ ਦਾ ਅਸਰ ਗਰਾਊਂਡ ਪੱਧਰ ਤੇ ਵੀ ਦਿਖਾਈ ਦੇ ਰਿਹਾ ਐ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਆਪਣੀਆਂ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਣ ਦੀ ਅਪੀਲ ਕੀਤੀ ਐ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨਜੋਤ ਨੇ ਕਿਹਾ ਕਿ ਇਹ ਜਿੱਤ ਤੁਹਾਡੀ ਸਾਰਿਆਂ ਦੀ ਅਤੇ ਪੂਰੇ ਪੰਜਾਬ ਦੀ ਜਿੱਤ ਹੈ। ਮੈਚ ਤੋਂ ਇਕ ਦਿਨ ਪਹਿਲਾਂ ਨੀਂਦ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਸੈਮੀਫਾਈਨਲ ਤੋਂ ਬਾਅਦ ਸਾਡੇ ‘ਚ ਉਤਸ਼ਾਹ ਸੀ ਅਤੇ ਅਸੀਂ ਵਰਲਡ ਕੱਪ ਜਿੱਤ ਲਿਆ। ਜਿੱਤ ਤੋਂ ਬਾਅਦ ਸਾਨੂੰ ਇੰਨੀ ਖ਼ੁਸ਼ੀ ਸੀ ਕਿ ਕਿਸੇ ਨੂੰ ਨੀਂਦ ਤੱਕ ਨਹੀਂ ਆਈ। ਜਿੱਤ ਦਾ ਸਿਹਰਾ ਅਮਨਜੋਤ ਵੱਲੋਂ ਮਾਪਿਆਂ ਸਮੇਤ ਕੋਚ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਕੋਚ ਤੋਂ ਬਿਨ੍ਹਾਂ ਅਧੂਰੀ ਹਾਂ। ਅਮਨਜੋਤ ਕੌਰ ਨੇ ਆਪਣੇ ਮਾਤਾ-ਪਿਤਾ ਅਤੇ ਕੋਚ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤੋਂ ਬਿਨਾਂ ਮੈਂ ਇਥੇ ਤੱਕ ਨਹੀਂ ਪਹੁੰਚ ਸਕਦੀ ਸੀ।
ਇਸੇ ਤਰ੍ਹਾਂ ਹਰਲੀਨ ਦਿਓਲ ਨੇ ਕਿਹਾ ਕਿ ਇਹ ਪਲ ਬਹੁਤ ਵੱਡਾ ਹੈ। ਭਾਰਤੀ ਮਹਿਲਾ ਟੀਮ ਨੇ ਇਤਿਹਾਸ ਰਚਿਆ ਹੈ। ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਜੋ ਇੰਨਾ ਸ਼ਾਨਦਾਰ ਸਵਾਗਤ ਕੀਤਾ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਸਭ ਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਆਪਣੇ ਪੈਸ਼ਨ ਨੂੰ ਫਾਲੋ ਕਰਨਾ ਚਾਹੀਦਾ ਹੈ। ਰੱਬ ਸੁਫ਼ਨੇ ਵਿਖਾਉਂਦਾ ਹੈ ਅਤੇ ਪੂਰੇ ਕਰਵਾਉਂਦਾ ਹੈ।
ਦੋਵੇਂ ਖਿਡਾਰਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ ਅਤੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਇਥੇ ਪੰਜਾਬ ਦੀਆਂ ਧੀਆਂ ਦਾ ਸੁਆਗਤ ਕਰਨ ਲਈ ਆਈ ਹੈ। ਖਿਡਾਰੀਆਂ ਦੇ ਕਾਫਲੇ ਲਈ ਸੋਧੇ ਹੋਏ ਟਰੈਕਟਰ ਤਿਆਰ ਕੀਤੇ ਗਏ ਹਨ। ਵਾਹਨਾਂ ‘ਤੇ ਉਨ੍ਹਾਂ ਦੇ ਨਾਵਾਂ ਵਾਲੇ ਪੋਸਟਰ ਲਗਾਏ ਗਏ। ਚੰਡੀਗੜ੍ਹ ਏਅਪੋਰਟ ਤੋਂ ਇਹ ਦੋਵੇਂ ਖਿਡਾਰਣਾਂ ਗੱਡੀਆਂ ਦੇ ਕਾਫਲੇ ਚ ਚੰਡੀਗੜ੍ਹ ‘ਚ ਵਿਕਟਰੀ ਪਰੇਡ ਲਈ ਨਿਕਲ ਗਈਆਂ।


