ਪੰਜਾਬ ਮੋਗਾ ਦੇ ਬਾਬਾ ਸ਼ਿਵਮ ਨਾਥ ਮਹੰਤ ਦਾ ਸਪੱਸ਼ਟੀਕਰਨ; ਆਕਸੀਜਨ ਉਤਾਰਨ ਦੀ ਵਾਇਰਲ ਹੋਈ ਸੀ ਵੀਡੀਓ; ਡਾਕਟਰ ਨੇ ਘਟਨਾ ਨੂੰ ਮਰੀਜ਼ ਲਈ ਦੱਸਿਆ ਖਤਰਨਾਕ By admin - November 7, 2025 0 44 Facebook Twitter Pinterest WhatsApp ਬਾਬਾ ਸ਼ਿਵਮ ਨਾਥ ਮਹੰਤ ਦੀ ਵਾਇਰਲ ਵੀਡਿਓ ਸਾਮ੍ਹਣੇ ਆਂਉਣ ਤੋਂ ਬਾਦ ਬਾਬਾ ਸ਼ਿਵ ਨਾਥ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਐ। ਬਾਬਾ ਸ਼ਿਵਮ ਨਾਥ ਨੇ ਆਪਣੇ ਸਪੱਸ਼ਟੀਕਰਨ ਵਿਚ ਕਿਹਾ ਕਿ ਇਹ ਵੀਡੀਓ ਇਕ ਚੈਨਲ ਵੱਲੋਂ ਬਣਾਈ ਗਈ ਸੀ, ਜਿਸ ਵਿਚ ਅਸੀਂ ਇਕ ਔਰਤ ਨੂੰ ਮਾਸਕ ਉਤਾਰਨ ਨੂੰ ਕਿਹਾ ਸੀ। ਉਹ ਕੁੱਝ ਪਲ ਠੀਕ ਰਹੀ ਸੀ ਅਤੇ ਫਿਰ ਉਸ ਨੂੰ ਡਾਕਟਰ ਦੀ ਸਲਾਹ ਲੈਣ ਲਈ ਕਿਹਾ ਗਿਆ ਸੀ ਅਤੇ ਉਹ ਔਰਤ ਸਹੀ ਸਲਾਮਤ ਆਪਣੇ ਘਰ ਚਲੇ ਗਈ ਸੀ। ਉਧਰ ਸਿਵਲ ਹਸਪਤਾਲ ਦੇ ਡਾਕਟਰ ਨੇ ਵੀ ਆਕਸੀਜਨ ਉਤਾਰਨ ਨੂੰ ਗਲਤ ਦੱਸਿਆ ਐ। ਉਨ੍ਹਾਂ ਕਿਹਾ ਕਿ ਮਰੀਜ ਨੂੰ ਲੱਗੀ ਆਕਸੀਜਨ ਉਤਾਰਨਾ ਜਾਨਲੇਵਾ ਹੋ ਸਕਦਾ ਐ, ਇਸ ਲਈ ਅਜਿਹਾ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰੀ ਐ। ਜਾਣਕਾਰੀ ਦਿੰਦੇ ਹੋਏ ਸ਼ਿਵਮ ਬਾਬੇ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਚੈਨਲ ਦੁਆਰਾ ਵੀਡੀਓ ਬਣਾਈ ਗਈ ਅਤੇ ਉਸ ਵੱਲੋਂ ਵਾਇਰਲ ਕੀਤੀ ਗਈ ਬਾਬੇ ਨੇ ਕਿਹਾ ਕਿ ਇੱਕ ਛੋਟਾ ਬੱਚਾ ਸਾਡੇ ਕੋਲ ਆਇਆ ਸੀ ਅਤੇ ਉਸ ਦੀ ਅਰਦਾਸ ਕਰਕੇ ਉਸ ਬੱਚੇ ਦੀ ਆਕਸੀਜਨ ਉਤਾਰ ਦਿੱਤੀ ਗਈ ਉੱਥੇ ਹੀ ਉਸਨੇ ਕਿਹਾ ਹੈ ਕਿ ਇਹ ਮਹਿਲਾ ਵੀ ਸਾਡੇ ਕੋਲੇ ਆਈ ਸੀ ਅਤੇ ਉਸ ਨੂੰ ਅਸੀਂ ਮਾਸਕ ਉਤਾਰਨ ਨੂੰ ਕਿਹਾ ਸੀ ਅਤੇ ਕੁਛ ਪਲ ਉਹ ਠੀਕ ਰਹੀ ਅਤੇ ਉਸ ਤੋਂ ਬਾਅਦ ਉਸ ਨੂੰ ਡਾਕਟਰ ਦੀ ਸਲਾਹ ਲੈਣ ਲਈ ਕਿਹਾ ਅਤੇ ਉਹ ਮਹਿਲਾ ਸਹੀ ਸਲਾਮਤ ਆਪਣੇ ਘਰ ਚਲੀ ਗਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਕਿਹਾ ਕਿ ਅਗਰ ਕਿਸੇ ਦੇ ਕੋਈ ਲੰਬੇ ਸਮੇਂ ਤੋਂ ਆਕਸੀਜਨ ਲੱਗੀ ਹੋਈ ਹੈ ਤਾਂ ਸਾਨੂੰ ਉਸ ਦੀ ਆਕਸੀਜਨ ਇਸ ਤਰ੍ਹਾਂ ਨਹੀਂ ਉਤਾਰਨੀ ਚਾਹੀਦੀ ਉਸ ਨਾਲ ਜਾਨ ਵੀ ਜਾ ਸਕਦੀ ਹੈ ਅਗਰ ਕੋਈ ਵੀ ਬਿਮਾਰੀ ਆਉਂਦੀ ਹੈ ਤਾਂ ਡਾਕਟਰਾਂ ਦੀ ਸਲਾਹ ਜਰੂਰ ਲਈ ਜਾਵੇ ਡਾਕਟਰੀ ਅਤੇ ਸਾਇੰਸ ਚਮਤਕਾਰ ਨੂੰ ਨਹੀਂ ਮੰਨਦੀ।