ਸੰਗਰੂਰ ’ਚ ਪੁਲਿਸ ਤੇ ਕਿਸਾਨ ਆਹਮੋ ਸਾਹਮਣੇ; ਪਰਾਲੀ ਸਾੜਣ ਤੋਂ ਰੋਕਣ ਨੂੰ ਲੈ ਕੇ ਬਣਿਆ ਤਣਾਅ

0
12

 

ਸੰਗਰੂਰ ਦੇ ਪਿੰਡ ਲੱਡੀ ਵਿਖੇ ਹਾਲਾਤ ਇਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਪਰਾਲੀ ਸਾੜਣ ਨੂੰ ਲੈ ਕੇ ਕਿਸਾਨ ਤੇ ਪੁਲਿਸ ਆਹਮੋ ਸਾਹਮਣੇ ਹੋ ਗਏ। ਜਾਣਕਾਰੀ ਅਨੁਸਾਰ ਡੀਐਸਪੀ ਸੁਖਦੇਵ ਸਿੰਘ ਇਕ ਕਿਸਾਨ ਦੇ ਖੇਤਾਂ ਵਿਚ ਲੱਗੀ ਅੱਗ ਬੁਝਾਉਣ ਲਈ ਪਹੁੰਚੇ ਸਨ, ਜਿਨ੍ਹਾਂ ਦਾ ਕਿਸਾਨਾਂ ਨੇ ਘਿਰਾਓ ਕਰ ਦਿੱਤਾ। ਕਿਸਾਨਾਂ ਦਾ ਆਰੋਪ ਸੀ ਕਿ ਉਹ ਮਜਬੂਰੀਵੱਸ ਪਰਾਲੀ ਸਾੜ ਰਹੇ ਨੇ ਪਰ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਰਹੀ ਐ। ਇਸੇ ਦੌਰਾਨ ਕੁੱਝ ਕਿਸਾਨ ਪੁਲਿਸ ਦੀ ਗੱਡੀ ਅੱਗੇ ਲੇਟ ਗਏ। ਕਿਸਾਨਾਂ ਦਾ ਇਲਜਾਮ ਐ ਕਿ ਪੁਲਿਸ ਨੇ ਕਿਸਾਨਾਂ ਦੇ ਦੋਪਹੀਆ ਵਾਹਨ ਖੇਤਾਂ ਵਿਚ ਸੁੱਟੇ ਹਨ, ਜਿਸ ਕਾਰਨ ਤਣਾਅ ਬਣਿਆ ਐ। ਫਿਲਹਾਲ ਪਿੰਡ ਵਿਚ ਮਾਹੌਲ ਤਣਾਅ ਵਾਲੇ ਬਣੇ ਹੋਏ ਨੇ ਅਤੇ ਪੁਲਿਸ ਸਥਿਤੀ ਤੇ ਨਜਰ ਰੱਖ ਰਹੀ ਐ।

LEAVE A REPLY

Please enter your comment!
Please enter your name here