ਪੰਜਾਬ ਫਿਰੋਜ਼ਪੁਰ ਨੇ ਸੁਲਝਾਇਆ ਗੋਲੀ ਚੱਲਣ ਦਾ ਮਾਮਲਾ; ਝੂਠ ਨਿਕਲਿਆ ਗੋਲੀਬਾਰੀ ਕਰਨ ਬਾਰੇ ਦਾਅਵਾ; ਨਾਜਾਇਜ਼ ਪਿਸਟਲ ਦੀ ਜਾਂਚ ਦੌਰਾਨ ਚੱਲੀ ਸੀ ਗੋਲੀ By admin - November 6, 2025 0 42 Facebook Twitter Pinterest WhatsApp ਫਿਰੋਜ਼ਪੁਰ ਪੁਲਿਸ ਨੇ ਅਣਪਛਾਤਿਆਂ ਵੱਲੋਂ ਇਕ ਨੌਜਵਾਨ ਨੂੰ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਵੱਲੋਂ ਕੀਤੀ ਜਾਂਚ ਮੁਤਾਬਕ ਹਸਪਤਾਲ ਵਿਚ ਦਾਖਲ ਨੌਜਵਾਨ ਨੇ ਅਣਪਛਾਤਿਆਂ ਵੱਲੋਂ ਗੋਲੀ ਚਲਾਉਣ ਦਾ ਡਰਾਮਾ ਰਚਿਆ ਸੀ। ਅਸਲ ਵਿਚ ਉਹ ਨਾਜਾਇਜ਼ ਹਥਿਆਰ ਦੀ ਜਾਂਚ ਕਰ ਰਿਹਾ ਸੀ, ਜਿਸ ਦੌਰਾਨ ਅਚਾਨਕ ਗੋਲੀ ਚੱਲਣ ਕਾਰਨ ਉਹ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਪੁਲਿਸ ਤੋਂ ਬਚਣ ਲਈ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਵੱਲੋਂ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਡਰਾਮਾ ਰਚਿਆ ਸੀ। ਪੁਲਿਸ ਨੇ ਮੁਲਜਮ ਤੋਂ ਗਲੋਕ ਪਿਸਟਲ ਤੇ ਕਾਰਤੂਸ ਵੀ ਬਰਾਮਦ ਕਰ ਲਏ ਨੇ। ਦੱਸਣਯੋਗ ਐ ਕਿ ਬੀਤੇ ਦਿਨੀਂ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਇਕ ਨੌਜਵਾਨ ਨੇ ਦਾਅਵਾ ਕੀਤਾ ਸੀ ਕਿ ਉਸ ਉਪਰ ਮੋਟਰਸਾਈਕਲ ਸਵਾਰ ਹੋ ਕੇ ਆਏ ਸ਼ੂਟਰਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਫਾਇਰਿੰਗ ਦੀ ਖਬਰ ਸੁਣ ਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਮਾਮਲਾ ਡੀਜੀਪੀ ਤੱਕ ਪਹੁੰਚ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਸੀਆਈਏ ਅਤੇ ਹੋਰ ਪੁਲਿਸ ਦੀਆਂ ਟੀਮਾਂ ਜਾਂਚ ਵਿੱਚ ਲਗਾ ਦਿੱਤੀਆਂ। ਜਾਂਚ ਦੌਰਾਨ ਮੌਕੇ ਦਾ ਮੁਆਇਨਾ ਕੀਤਾ ਗਿਆ ਤਾਂ ਮਾਮਲਾ ਹੋਰ ਸ਼ੱਕੀ ਹੋ ਗਿਆ। ਇਸ ਬਾਬਤ ਜਦ ਇਕ ਆਰੋਪੀ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸਨੇ ਸਾਰੇ ਮਾਮਲੇ ਦਾ ਖੁਲਾਸਾ ਹੀ ਕਰ ਦਿੱਤਾ ਕਿ ਉਹ ਇੱਕ ਗਲੋਕ ਪਿਸਤੌਲ ਅੱਗੋਂ ਲੈ ਕੇ ਆਏ ਸਨ ਅਤੇ ਜਿਸ ਦੀ ਡਿਲੀਵਰੀ ਉਹਨਾਂ ਨੇ ਦੇਣੀ ਸੀ ਪਰ ਗੱਡੀ ਵਿੱਚ ਪਿਸਟਲ ਚੈੱਕ ਕਰਨ ਦੇ ਦੌਰਾਨ ਚੱਲ ਗਿਆ ਜੋ ਕਿ ਕੁਲਬੀਰ ਸਿੰਘ ਦੇ ਲੱਗਾ। ਪਿਸਤੌਲ ਨਜਾਇਜ਼ ਹੋਣ ਕਰ ਕੇ ਉਹਨਾਂ ਨੇ ਇੱਕ ਫਿਲਮੀ ਸਟਾਈਲ ਵਿੱਚ ਫਰਜੀ ਕਹਾਣੀ ਰਚੀ ਕਿ ਦੋ ਸ਼ੂਟਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਉਹਨਾਂ ਉੱਪਰ ਫਾਇਰਿੰਗ ਕਰਕੇ ਫਰਾਰ ਹੋ ਗਏ। ਇਸ ਸਬੰਧ ਵਿੱਚ ਪੁਲਿਸ ਵੱਲੋਂ ਹੁਣ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਆਰੋਪੀਆਂ ਵੱਲੋਂ ਅੱਗੇ ਜਿਥੇ ਪਿਸਤੌਲ ਸਪਲਾਈ ਕੀਤਾ ਜਾਣਾ ਸੀ ਉਸ ਨੂੰ ਵੀ ਗਿਰਫ਼ਤਾਰ ਕੀਤਾ ਗਿਆ ਹੈ ਅਤੇ ਉਸ ਪਾਸੋਂ ਗਲੋਕ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ ਫੜੇ ਗਏ ਆਰੋਪੀਆਂ ਉੱਪਰ ਅਲੱਗ ਅਲੱਗ ਧਰਾਵਾਂ ਵਿੱਚ ਮੁਕਦਮਾ ਦਰਜ ਕੀਤਾ ਗਿਆ।