ਪੰਜਾਬ ਅਜਨਾਲਾ ’ਚ ਧਾਲੀਵਾਲ ਨੇ ਵੰਡੀ ਮੁਆਵਜ਼ਾ ਰਾਸ਼ੀ; ਹੜ੍ਹ ਪੀੜਤ ਕਿਸਾਨਾਂ ਨੂੰ ਵੰਡੇ ਮੁਆਵਜ਼ੇ ਦੇ ਚੈੱਕ; ਹਰ ਪੀੜਤ ਤਕ ਮਦਦ ਪਹੁੰਚਾਉਣ ਦਾ ਦਿੱਤਾ ਭਰੋਸਾ By admin - November 6, 2025 0 35 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਵੰਡਣ ਦਾ ਕੰਮ ਲਗਾਤਾਰ ਜਾਰੀ ਐ। ਇਸੇ ਤਹਿਤ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਵੱਖ ਵੱਖ ਪਿੰਡਾਂ ਵਿਚ 450 ਕਿਸਾਨਾਂ ਨੂੰ 65 ਲੱਖ ਦੇ ਕਰੀਬ ਮੁਆਵਜਾ ਰਾਸ਼ੀ ਦੇ ਚੈੱਕ ਵੰਡੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸਰਕਾਰ ਹਰ ਪੀੜਤ ਤਕ ਸਹਾਇਤਾ ਪਹੁੰਚਾਉਣ ਲਈ ਵਚਨਬੱਧ ਐ ਅਤੇ ਰਹਿੰਦੇ ਕਿਸਾਨਾਂ ਤਕ ਵੀ ਛੇਤੀ ਹੀ ਮੁਆਵਜਾ ਰਾਸ਼ੀ ਪਹੁੰਚਦੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਦੀ ਰਿਪੋਰਟ ਅਤੇ ਕੇਸ ਤਿਆਰ ਹੋ ਚੁੱਕੇ ਹਨ, ਉਨ੍ਹਾਂ ਨੂੰ ਤੁਰੰਤ ਭੁਗਤਾਨ ਕੀਤਾ ਜਾ ਰਿਹਾ ਹੈ। ਬਾਕੀ ਪੀੜਤਾਂ ਦੇ ਕੇਸ ਤਿਆਰ ਹੋਣ ਉਪਰੰਤ ਅਗਲੇ ਹਫ਼ਤੇ ਫਿਰ ਮੁਆਵਜ਼ਾ ਵੰਡਿਆ ਜਾਵੇਗਾ। ਧਾਲੀਵਾਲ ਨੇ ਭਰੋਸਾ ਦਵਾਇਆ ਕਿ ਕਿਸੇ ਵੀ ਪੀੜਤ ਨੂੰ ਬਿਨਾਂ ਮੁਆਵਜ਼ੇ ਦੇ ਨਹੀਂ ਛੱਡਿਆ ਜਾਵੇਗਾ। ਜੇ ਕਿਸੇ ਕਿਸਾਨ ਦਾ ਕੇਸ ਬੈਂਕ ਖਾਤੇ ਜਾਂ ਦਸਤਾਵੇਜ਼ੀ ਕਾਰਨ ਰਹਿ ਗਿਆ ਹੋਵੇ, ਤਾਂ ਉਹ ਸਿੱਧਾ ਐਸ.ਡੀ.ਐਮ. ਦਫ਼ਤਰ ਵਿੱਚ ਸੰਪਰਕ ਕਰੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਿਰਦੇਸ਼ਨਾ ਹੈ ਕਿ ਫਸਲ, ਘਰ ਜਾਂ ਪਸ਼ੂ ਧਨ, ਜਿਹੜਾ ਵੀ ਨੁਕਸਾਨ ਹੋਇਆ ਹੋਵੇ, ਹਰ ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਹੜ ਪੀੜਤ ਪਰਿਵਾਰਾਂ ਨੂੰ ਹੌਸਲਾ ਦੇਣ ਲਈ ਇਹ ਮੁਆਵਜ਼ਾ ਜ਼ਰੂਰੀ ਹੈ।