ਬਰਨਾਲਾ ਪੁਲਿਸ ਨੇ ਸੁਲਝਾਇਆ 3 ਕਤਲਾਂ ਦਾ ਮਾਮਲਾ; ਨਹਿਰ ’ਚ ਧੱਕਾ ਦੇ ਕੇ ਮਾਰੇ ਸੀ ਪਰਿਵਾਰ ਦੇ ਤਿੰਨ ਮੈਂਬਰ; ਨਿਆਜ ਤੇ ਨਾਰੀਅਲ ਤੈਰਨ ਬਹਾਨੇ ਅੰਜ਼ਾਮ ਦਿੱਤੀ ਘਟਨਾ

0
18

ਬਰਨਾਲਾ ਪੁਲਿਸ ਨੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਨੇ ਪਰਿਵਾਰ ਦੇ ਮੈਂਬਰਾਂ ਨੂੰ ਨਿਆਜ ਤੇ ਨਾਰੀਅਲ ਤਾਰਨ ਬਹਾਨੇ ਨਹਿਰ ਵਿਚ ਧੱਕਾ ਦੇਣ ਵਾਲੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਐ। ਮੁਲਜਮ ਦੀ ਪਛਾਣ ਕੁਲਵੰਤ ਸਿੰਘ ਉਰਫ ਕ੍ਰਾਂਤੀ ਵਜੋਂ ਹੋਈ ਐ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਨੇ ਪਰਿਵਾਰ ਨਾਲ ਜ਼ਮੀਨ ਵੇਚਣ ਦੇ ਨਾਮ ਤੇ 20 ਲੱਖ ਦੀ ਹੇਰਾਫੇਰੀ ਕੀਤੀ ਸੀ ਅਤੇ ਪਰਿਵਾਰ ਇਹ ਪੈਸੇ ਵਾਪਸ ਮੰਗ ਰਿਹਾ ਸੀ, ਜਿਸ ਦੇ ਚਲਦਿਆਂ ਉਸ ਨੇ ਮਾਂ, ਧੀ ਤੇ ਪੁੱਤਰ ਨੂੰ ਨਹਿਰ ਵਿਚ ਧੱਕਾ ਦੇ ਕੇ ਮੌਤ ਤੇ ਘਾਟ ਉਤਾਰਿਆ ਸੀ। ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਪਿੰਡ ਸੇਖਾ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਕਿਰਨਜੀਤ ਕੌਰ (45), ਪੁੱਤਰੀ ਸੁਖਚੈਨਪ੍ਰੀਤ ਕੌਰ (25) ਅਤੇ ਪੁੱਤਰ ਹਰਮਨਜੀਤ ਸਿੰਘ (22) ਦੀ ਗੁਮਸ਼ੁਦਾ ਹੋਣ ਸਬੰਧੀ ਥਾਣਾ ਸਦਰ ਬਰਨਾਲਾ ਵਿਖੇ ਰਿਪੋਰਟ ਦਰਜ ਕੀਤੀ ਗਈ ਸੀ। ਲੇਕਿਨ ਪੁਲਿਸ ਨੇ ਇਸ ਕੇਸ ਨੂੰ ਡੀਪਲੀ ਲੈਂਦਿਆਂ ਕੁਲਵੰਤ ਸਿੰਘ ਉਰਫ ਕ੍ਰਾਂਤੀ ਨੂੰ ਗਿਰਫਤਾਰ ਕਰਦਿਆਂ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਕੁਲਵੰਤ ਸਿੰਘ ਦੀ ਪਰਿਵਾਰ ਨਾਲ ਕਾਫੀ ਸਮੇਂ ਤੋਂ ਨੇੜਤਾ ਸੀ।
ਮੁਲਜਮ ਨੇ ਕਿਰਨਜੀਤ ਕੌਰ ਦੀ ਜਮੀਨ ਵੇਚਣ ਤੋਂ ਬਾਅਦ ਪ੍ਰਾਪਤ ਹੋਏ 20 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਸੀ। ਹੁਣ ਕਿਰਨਜੀਤ ਕੌਰ ਆਪਣੇ ਪੈਸਿਆਂ ਦੀ ਮੰਗ ਕਰ ਰਹੀ ਸੀ, ਜਿਸ ਦੇ ਚਲਦਿਆਂ ਕੁਲਵੰਤ ਸਿੰਘ ਸਾਜ਼ਿਸ਼ ਤਹਿਤ ਕਿਰਨਜੀਤ ਕੌਰ, ਉਸ ਦੀ ਧੀ ਅਤੇ ਉਸਦੇ ਪੁੱਤਰ ਨੂੰ ਆਪਣੇ ਨਾਲ ਨੈਣਾਂ ਦੇਵੀ ਮਾਤਾ ਦੀ ਯਾਤਰਾ ¤ਤੇ ਲੈ ਗਿਆ, ਜਿੱਥੋਂ ਵਾਪਸ ਆਉਂਦੇ ਸਮੇਂ ਪਟਿਆਲਾ ਨੇੜੇ ਭਾਖੜਾ ਨਹਿਰ ਕੋਲ ਨਾਰੀਅਲ ਅਤੇ ਨਿਆਜ ਚੜਾਉਣ ਦਾ ਬਹਾਨਾ ਲਾ ਕੇ ਤਿੰਨਾਂ ਨਹਿਰ ਵਿੱਚ ਧੱਕਾ ਦੇ ਦਿੱਤਾ। ਪੁਲਿਸ ਨੇ ਕੁਲਵੰਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦਾ ਮਾਨਯੋਗ ਅਦਾਲਤ ਵਿੱਚੋਂ ਰਿਮਾਂਡ ਹਾਸਲ ਕਰ ਲਿਆ ਹੈ। ਪੁਲਿਸ ਦੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।

LEAVE A REPLY

Please enter your comment!
Please enter your name here