ਅਕਾਲੀ ਦਲ ਪੁਨਰ ਸੁਰਜੀਤ ਦੇ ਅਕਾਲੀ ਦਲ ’ਤੇ ਹਮਲਾ; ਸ਼੍ਰੋਮਣੀ ਕਮੇਟੀ ਨੂੰ ਨਿੱਜੀ ਕੰਪਨੀ ਵਾਂਗ ਵਰਤਣ ਦੇ ਇਲਜ਼ਾਮ; ਤਰਨ ਤਾਰਨ ’ਚ ਦਿੱਤੀਆਂ 60 ਨੌਕਰੀਆਂ ’ਤੇ ਚੁੱਕੇ ਸਵਾਲ

0
47

ਸ਼੍ਰੋਮਣੀ ਅਕਾਲੀ ਦਲ ਪੁਰਨ ਸੁਰਜੀਤ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਐਸਜੀਪੀਸੀ ਦੀ ਦੁਰਵਰਤੋਂ ਦੇ ਇਲਜਾਮ ਲਾਏ ਨੇ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਦੀ ਸੀਨੀਅਰ ਆਗੂ ਭੁਪਿੰਦਰ ਸਿੰਘ ਸ਼ੇਖੂਪੁਰ ਨੇ ਕਿਹਾ ਕਿ ਸੁਖਬੀਰ ਬਾਦਲ ਜ਼ਿਮਨੀ ਚੋਣ ਵਿਚ ਲਾਭ ਲੈਣ ਲਈ ਸ਼੍ਰੋਮਣੀ ਕਮੇਟੀ ਨੂੰ ਇਕ ਨਿੱਜੀ ਕੰਪਨੀ ਵਾਂਗ ਵਰਤ ਰਹੇ ਨੇ। ਉਨ੍ਹਾਂ ਕਿਹਾ ਕਿ ਐਸਜੀਪੀਸੀ ਉਪਰ ਦਬਾਅ ਬਣਾ ਕੇ 60 ਨੌਕਰੀਆਂ ਕੇਵਲ ਤਰਨ ਤਾਰਨ ਹਲਕੇ ਨੂੰ ਦਿੱਤੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਐਸੀਜੀਪੀ ਪ੍ਰਧਾਨ ਧਾਮੀ ਤੋਂ ਸਪੱਸ਼ਟੀਕਰਨ ਮੰਗਿਆ ਐ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਇਸ ਬਾਰੇ ਆਪਣਾ ਪੱਖ ਸੰਗਤ ਸਾਹਮਣੇ ਰੱਖਣ ਜਾਂ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਐ।
ਸੁਖਬੀਰ ਬਾਦਲ ਨੇ ਇਹ ਸਾਰਾ ਕੁੱਝ ਆਪਣੀਆਂ ਜ਼ਮਾਨਤ ਜ਼ਬਤ ਹੋਣ ਤੋਂ ਬਚਾਉਣ ਲਈ ਕੀਤਾ ਐ। ਉਨ੍ਹਾਂ ਕਿਹਾ ਕਿ ਕੇਵਲ ਇਕ ਹਲਕੇ ਅੰਦਰ 60 ਨੌਕਰੀਆਂ ਦੇਣਾ ਵੱਡੇ ਸਵਾਲ ਖੜ੍ਹੇ ਕਰਦਾ ਐ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਅਕਾਲੀ ਦਲ ਪ੍ਰਧਾਨ ਸੁਖਬੀਰ ਦਲ ਦੀ ਸ਼ਹਿ ਤੇ ਹੋ ਰਿਹਾ ਐ ਜੋ ਆਪਣੀ ਸਿਆਸੀ ਸਾਖ ਬਚਾਉਣ ਲਈ ਐਸਜੀਪੀਸੀ ਨੂੰ ਵਰਤ ਰਿਹਾ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਸਪਸ਼ਟੀਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਐ ਅਤੇ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਧਾਮੀ ਅਸਤੀਫ਼ਾ ਦੇਕੇ ਪਾਸੇ ਹੋ ਜਾਣਾ ਚਾਹੀਦਾ ਐ।

LEAVE A REPLY

Please enter your comment!
Please enter your name here