ਅੰਮ੍ਰਿਤਸਰ ’ਚ ਅਣਪਛਾਤੇ ਨੇ ਬੱਛੜੀ ਨੂੰ ਕੀਤਾ ਜ਼ਖਮੀ; ਗਊ ਰਕਸ਼ਾ ਸੰਗਠਨਾਂ ਅੰਦਰ ਰੋਸ ਦੀ ਲਹਿਰ; ਪਸ਼ੂਆਂ ਨੂੰ ਕਤਲ ਕਰਨ ਦਾ ਕੀਤਾ ਦਾਅਵਾ

0
15

ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਵਿਚ ਵਿਚ ਬੱਛੜੀ ਨੂੰ ਭੇਦਭਰੀ ਹਾਲਤ ਵਿਚ ਗੰਭੀਰ ਜ਼ਖਮੀ ਕਰਨ ਦੀ ਖਬਰ ਸਾਹਮਣੇ ਆਈ ਐ। ਬੱਛੜੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਐ। ਉਧਰ ਗਊ ਰੱਖਿਆ ਸੰਗਠਨਾਂ ਵਿਚ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਐ। ਗਊ ਰੱਖਿਆ ਸੰਗਠਨਾਂ ਨੇ ਪਸ਼ੂਆਂ ਦੇ ਕਤਲ ਇਲਜਾਮ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਗਊ ਰੱਖਿਆ ਦਲ ਦੀ ਸ਼ਿਕਾਇਤ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।
ਘਟਨਾ ਅੰਮ੍ਰਿਤਸਰ ਦੇ ਨੀਵੀਂ ਆਬਾਦੀ ਸਥਿਤ ਗੁਰਬਖਸ਼ ਨਗਰ ਇਲਾਕੇ ਦੀ ਐ। ਇੱਥੇ ਅਣਪਛਾਤੇ ਵਿਅਕਤੀ ਨੇ ਇੱਕ ਬੱਛੜੀ ਨੂੰ ਦਾਤਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ।  ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦੀ ਸਥਿਤੀ ਬਣ ਗਈ। ਬੱਛੜੀ ਦੇ ਸਰੀਰ ‘ਤੇ ਕਈ ਜ਼ਖ਼ਮ ਮਿਲਣ ਤੋਂ ਬਾਅਦ ਰਾਸ਼ਟਰ ਗਾਉ ਰਕਸ਼ਾ ਮਹਾ ਸੰਗ ਅਤੇ ਸ਼ਿਵ ਸੇਨਾ ਨਾਲ ਸੰਬੰਧਿਤ ਆਗੂ ਮੌਕੇ ‘ਤੇ ਪਹੁੰਚੇ ਅਤੇ ਰੋਸ ਜਤਾਇਆ।
ਸ਼ਿਵ ਸੇਨਾ ਆਗੂ ਮਨੋਜ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਫੋਨ ਰਾਹੀਂ ਸੂਚਨਾ ਮਿਲੀ ਕਿ ਇੱਕ ਬੱਛੜੀ ਨੂੰ ਗੰਭੀਰ ਸੱਟਾਂ ਮਾਰੀ ਗਈਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਲਾਕੇ ‘ਚ ਇਸ ਤਰ੍ਹਾਂ ਦੇ ਦੋ ਹੋਰ ਮਾਮਲੇ ਸਾਹਮਣੇ ਆ ਚੁੱਕੇ ਹਨ, ਹਾਲਾਂਕਿ ਇਹ ਆਰੋਪ ਹੁਣ ਤੱਕ ਪੁਸ਼ਟੀਸ਼ੁਦਾ ਨਹੀਂ ਹਨ। ਉਹਨਾਂ ਨੇ ਪ੍ਰਸ਼ਾਸਨ ਤੋਂ ਜਾਂਚ ਅਤੇ ਦੋਸ਼ੀਆਂ ਖਿ਼ਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਰਾਸ਼ਟਰ ਗਾਉ ਰਕਸ਼ਾ ਮਹਾ ਸੰਗ ਦੇ ਰਾਸ਼ਟਰੀ ਅਧਿਅਕਸ਼ ਡਾ. ਰੋਹਨ ਮਹਿਰਾ ਨੇ ਕਿਹਾ ਕਿ ਬੱਛੜੀ ਦੀ ਸਿਹਤ ਬਹੁਤ ਨਾਜ਼ੁਕ ਹੈ ਅਤੇ ਐਨੀਮਲ ਹਸਬੈਂਡਰੀ ਵਿਭਾਗ ਨੂੰ ਇਲਾਜ ਲਈ ਸੂਚਿਤ ਕੀਤਾ ਗਿਆ ਹੈ।
ਉਹਨਾਂ ਨੇ ਕਿਹਾ ਕਿ ਘਟਨਾ ਦੀ ਪੂਰੀ ਜਾਂਚ ਹੋਵੇ ਅਤੇ ਜੇਕਰ ਕੋਈ ਗੈਰ-ਕਾਨੂੰਨੀ ਤੌਰ ‘ਤੇ ਇਲਾਕੇ ਵਿੱਚ ਰਹਿ ਰਿਹਾ ਹੈ ਤਾਂ ਉਸਦੀ ਪਛਾਣ ਪੱਕੀ ਕੀਤੀ ਜਾਵੇ। ਇਸ ਦੌਰਾਨ ਇਲਾਕਾ ਪੁਲੀਸ ਵੀ ਮੌਕੇ ‘ਤੇ ਪਹੁੰਚੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਉਹਨਾਂ ਨੇ ਕਿਹਾ ਕਿ ਤਥਾ ਇਕੱਠੇ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਬੱਛੜੀ ਦਾ ਇਲਾਜ ਜਾਰੀ ਹੈ ਅਤੇ ਪ੍ਰਸ਼ਾਸਨ ਵੱਲੋਂ ਵਾਰਦਾਤ ਦੀ ਮਾਨੀਟਰਿੰਗ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here