ਸੰਗਰੂਰ ’ਚ ਐਸਡੀਐਮ ਵੱਲੋਂ ਕਣਕ ਦੀ ਬਿਜਾਈ; ਖੇਤਾਂ ’ਚ ਖੁਦ ਟਰੈਕਟਰ ਚਲਾ ਕੇ ਕੀਤਾ ਪ੍ਰੇਰਿਤ; ਬਿਨਾਂ ਪਰਾਲੀ ਸਾੜੇ ਸੁਪਰ ਸੀਡਰ ਨਾਲ ਕੀਤੀ ਬਿਜਾਈ

0
15

ਸੰਗਰੂਰ ਅਧੀਨ ਆਉਂਦੇ ਹਲਕਾ ਭਵਾਨੀਗੜ੍ਹ ਦੇ ਪਿੰਡ ਸ਼ਾਹਪੁਰ ਦੇ ਕਿਸਾਨ ਕੁਲਵਿੰਦਰ ਸਿੰਘ ਵੱਲੋਂ ਬਿਨਾਂ ਪਰਾਲੀ ਸਾੜੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ। ਮੌਕੇ ਤੇ ਪਹੁੰਚੀ ਐਸਡੀਐਮ ਮਨਜੀਤ ਕੌਰ ਨੇ ਕਿਸਾਨ ਦੀ ਇਸ ਉਪਰਾਲੇ ਲਈ ਤਾਰੀਫ ਕੀਤੀ। ਐਸਡੀਐਮ ਨੇ ਖੁਦ ਟਰੈਕਟਰ ਚਲਾ ਕੇ ਕਣਕ ਦੀ ਬਿਜਾਈ ਕੀਤੀ ਅਤੇ ਕਿਸਾਨਾਂ ਨੂੰ ਬਿਨਾਂ ਪਰਾਲੀ ਸਾੜੇ ਸੁਪਰ ਸੀਡਰ ਰਾਹੀਂ ਕਣਕ ਦੀ ਬਿਜਾਈ ਕਰਨ ਦਾ ਸੁਨੇਹਾ ਦਿੱਤਾ। ਕਿਸਾਨ ਦੀ ਤਾਰੀਫ ਕਰਦਿਆਂ ਐਸਡੀਐਮ ਨੇ ਕਿਹਾ ਕਿ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਬਿਜਾਈ ਕਰਨਾ ਵਧੀਆ ਤਰੀਕਾ ਐ। ਇਸ ਨਾਲ ਧਰਤੀ ਦੀ ਪੌਸ਼ਟਿਕ ਸ਼ਕਤੀ ਵਧਣ ਦੇ ਨਾਲ ਨਾਲ ਵਾਤਾਵਰਣ ਦਾ ਬਚਾਅ ਹੁੰਦਾ ਐ।
ਉਨ੍ਹਾਂ ਕਿਸਾਨਾਂ ਨੂੰ ਬਿਨਾਂ ਪਰਾਲੀ ਸਾੜੇ ਕਣਕ ਬੀਜਣ ਦੀ ਅਪੀਲ ਕੀਤੀ ਤਾਂ ਜੋ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ।  ਉਹਨਾਂ ਕਿਹਾ ਕਿ “ਜੇ ਹਰ ਕਿਸਾਨ ਕੁਲਵਿੰਦਰ ਸਿੰਘ ਵਾਂਗ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਬਿਜਾਈ ਕਰੇ, ਤਾਂ ਪੰਜਾਬ ਦਾ ਆਸਮਾਨ ਧੂੰਏ ਤੋਂ ਮੁਕਤ ਹੋ ਸਕਦਾ ਹੈ।” ਖਾਸ ਗੱਲ ਇਹ ਰਹੀ ਕਿ ਅੱਜ ਐਸਡੀਐਮ ਮਨਜੀਤ ਕੌਰ ਦਾ ਜਨਮ ਦਿਨ ਵੀ ਸੀ। ਇਸ ਮੌਕੇ ਉਹਨਾਂ ਨੇ ਕਿਸਾਨ ਕੁਲਵਿੰਦਰ ਸਿੰਘ ਨਾਲ ਮਿਲ ਕੇ ਕੇਕ ਕੱਟਿਆ। ਉਨ੍ਹਾਂ ਕਿਹਾ ਕਿ ਇਸ ਤੋਂ ਵਧੀਆ ਤਰੀਕਾ ਮੇਰਾ ਜਨਮਦਿਨ ਮਨਾਉਣ ਦਾ ਹੋ ਹੀ ਨਹੀਂ ਸਕਦਾ ਸੀ।
ਐਸਡੀਐਮ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਸਾੜਨ ਨਾਲ ਸਿਰਫ਼ ਵਾਤਾਵਰਣ ਹੀ ਨਹੀਂ ਸੜਦਾ, ਸਗੋਂ ਮਿੱਟੀ ਦੀ ਉਪਜਾਉ ਸ਼ਕਤੀ ਵੀ ਘਟਦੀ ਹੈ। ਇਸ ਲਈ ਸਭ ਕਿਸਾਨ ਸੁਪਰ ਸੀਡਰ ਜਾਂ ਹੋਰ ਵਿਕਲਪਕ ਤਰੀਕਿਆਂ ਨਾਲ ਹੀ ਕਣਕ ਦੀ ਬਿਜਾਈ ਕਰਨ ਤਾਂ ਜੋ ਪੰਜਾਬ ਹਰਾ-ਭਰਾ ਤੇ ਸਾਫ ਰਹੇ।

 

LEAVE A REPLY

Please enter your comment!
Please enter your name here