ਕੁਰਾਲੀ ’ਚ ਰੋਡਵੇਜ ਡਰਾਈਵਰ ਦਾ ਕਤਲ; ਕਾਰ ਸਵਾਰ ਨੇ ਰਾਡ ਨਾਲ ਕੀਤਾ ਹਮਲਾ; ਇਲਾਜ ਦੌਰਾਨ ਮੌਤ, ਪੁਲਿਸ ਕਰ ਰਹੀ ਜਾਂਚ

0
13

ਕੁਰਾਲੀ ਸ਼ਹਿਰ ’ਚ ਮਾਮੂਲੀ ਤਰਕਾਰ ਨੂੰ ਲੈ ਕੇ ਪੰਜਾਬ ਰੋਡਵੇਜ ਦੇ ਡਰਾਈਵਰ ਦਾ ਕਤਲ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਡਰਾਈਵਰ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਉਸ ਨੇ ਅੱਗੇ ਖੜੀ ਕਾਰ ਚਾਲਕ ਨੂੰ ਪਾਸੇ ਹੋਣ ਲਈ ਹਾਰਨ ਵਜਾਇਆ ਸੀ, ਜਿਸ ਤੋਂ ਨਾਰਾਜ ਹੋਏ ਬਲੈਰੋ ਚਾਲਕ ਨੇ ਡਰਾਈਵਰ ਦੀ ਛਾਤੀ ਵਿਚ ਰਾਡ ਮਾਰ ਦਿੱਤੀ। ਡਰਾਈਵਰ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 36 ਸਾਲਾ ਜਗਜੀਤ ਸਿੰਘ ਵਾਸੀ ਪਿੰਡ ਮਾਲੋਵਾਲ ਟਾਂਗਰਾ ਅੰਮ੍ਰਿਤਸਰ ਵਜੋਂ ਹੋਈ ਐ। ਪੁਲਿਸ ਵੱਲੋਂ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਐ।
ਦੱਸ ਦਈਏ ਕਿ ਹਮਲੇ ਮਗਰੋਂ ਬੱਸ ਡਰਾਈਵਰ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ। ਕੁਰਾਲੀ ਦੇ ਸਿਵਲ ਹਸਪਤਾਲ ’ਚ ਜ਼ਖਮੀ ਡਰਾਈਵਰ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਡਰਾਈਵਰ ਦੀ ਪਛਾਣ ਜਗਜੀਤ ਸਿੰਘ (36) ਵਜੋਂ ਹੋਈ ਹੈ। ਉਹ ਜਲੰਧਰ ਰੋਡਵੇਜ਼ ਡਿਪੂ ਵਿੱਚ ਤਾਇਨਾਤ ਸੀ।
ਜਲੰਧਰ ਡਿਪੂ ਦੇ ਕਰਮਚਾਰੀ ਚੰਨਣ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਪਿੰਡ ਮਾਲੋਵਾਲ ਟਾਂਗਰਾ (ਅੰਮ੍ਰਿਤਸਰ) ਦਾ ਰਹਿਣ ਵਾਲਾ ਸੀ ਅਤੇ ਜਲੰਧਰ ਰੋਡਵੇਜ਼ ਡਿਪੂ ਵਿੱਚ ਤਾਇਨਾਤ ਸੀ। ਉਹ ਮੰਗਲਵਾਰ ਸਵੇਰੇ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ ਅਤੇ ਵਾਪਸ ਆਉਂਦੇ ਸਮੇਂ ਕੁਰਾਲੀ ਲਾਈਟਾਂ ਤੇ ਤਕਰਾਰ ਹੋਈ ਸੀ।  ਬੋਲੈਰੋ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ। ਪੰਜਾਬ ਰੋਡਵੇਜ਼ ਦੀ ਸ਼ਿਕਾਇਤ ’ਤੇ ਕੁਰਾਲੀ ਪੁਲਿਸ ਨੇ ਮੁਲਜਮ ਦੀ ਭਾਲ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here