ਪੰਜਾਬ ਪਠਾਨਕੋਟ ਵਾਸੀਆਂ ਨੂੰ ਮੁੱਖ ਮੰਤਰੀ ਮਾਨ ਦਾ ਤੋਹਫਾ; ਸ਼ਾਹਪੁਰ ਕੰਡੀ ਡੈਮ ਦੇ ਮੁੱਖ ਬੰਨ੍ਹ ਦਾ ਉਦਘਾਟਨ By admin - November 5, 2025 0 57 Facebook Twitter Pinterest WhatsApp ਮੁੱਖ ਮੰਤਰੀ ਭਗਵੰਤ ਮਾਨ ਅੱਜ ਪਠਾਨਕੋਟ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਸ਼ਾਹਪੁਰ ਕੰਡੀ ਡੈਮ ਦੇ ਮੁੱਖ ਬੰਨ੍ਹ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਕਾਫੀ ਦੇਰ ਤੋਂ ਨਿਰਮਾਣ ਅਧੀਨ ਸੀ। ਇਸ ਨਾਲ ਮਾਝਾ ਇਲਾਕੇ ਲਈ ਲਾਈਫ਼ਲਾਈਨ ਸਾਬਿਤ ਹੋਵੇਗਾ ਅਤੇ ਇਸ ਨਾਲ ਲੱਖਾਂ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਇਸ ਨਾਲ ਜਿੱਥੇ ਬਿਜਲੀ ਬਣੇਗੀ, ਨਾਲ-ਨਾਲ ਸਿੰਚਾਈ ਦੀਆਂ ਸਹੂਲਤਾਂ ਵੀ ਵਧਣਗੀਆਂ ਅਤੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਡੈਮ ਦੀ ਕੁੱਲ ਲਾਗਤ 3394.49 ਕਰੋੜ ਹੈ, ਜਿਸ ‘ਚ 80 ਫ਼ੀਸਦੀ ਯੋਗਦਾਨ ਪੰਜਾਬ ਦਾ ਹੈ ਅਤੇ 20 ਫ਼ੀਸਦੀ ਹਿੱਸਾ ਕੇਂਦਰ ਦਾ ਹੈ। ਇਸ ਨਾਲ 3171 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਗਈ, ਜਿਹਦੇ ‘ਚੋਂ 1643.77 ਏਕੜ ਜ਼ਮੀਨ ਪੰਜਾਬ ਨਾਲ ਸਬੰਧਿਤ ਅਤੇ ਬਾਕੀ ਜੰਮੂ-ਕਸ਼ਮੀਰ ਨਾਲ ਸਬੰਧਿਤ ਜ਼ਮੀਨ ਹੈ। ਮੁੱਖ ਮੰਤਰੀ ਨੇ ਕਿਹਾ ਕਿ 206 ਮੈਗਾਵਾਟ ਦੇ ਦੋ ਬਿਜਲੀ ਘਰ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਡੈਮ ਕਾਰਨ ਬਣਨ ਵਾਲੀਆਂ ਤਿੰਨ ਨਵੀਆਂ ਨਹਿਰਾਂ ਦਾ ਨਿਰਮਾਣ ਵੀ ਅੰਤਿਮ ਪੜਾਅ ‘ਤੇ ਹੈ। ਇਸ ਤੋਂ ਇਲਾਵਾ ਇਕ ਝੀਲ ਵੀ ਬਣਾਈ ਗਈ ਹੈ, ਜਿਸ ਨੂੰ ਟੂਰਿੱਸਟ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸ ਦਾ ਵੱਡਾ ਫ਼ਾਇਦਾ ਹੋਵੇਗਾ। ਦੱਸਣਯੋਗ ਐ ਕਿ ਰਣਜੀਤ ਸਾਗਰ ਡੈਮ ਦੀ ਦੂਸਰੀ ਇਕਾਈ ਸ਼ਾਹਪੁਰ ਕੰਡੀ ਡੈਮ ਹੈ, ਜਿਸ ਤਹਿਤ ਪਾਣੀ ਨੂੰ ਕੰਟਰੋਲ ਕਰਨ ਲਈ ਹੈਡ ਰੈਗੂਲੇਟਰ ਮੁੱਖ ਬੰਨ੍ਹ ਵਜੋਂ ਬਣਾਇਆ ਗਿਆ ਹੈ ਅਤੇ ਇਸ ਦੀ ਨਹਿਰ ’ਤੇ ਦੋ ਪਾਵਰ ਹਾਊਸ ਵੀ ਬਣਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਜਦ ਰਣਜੀਤ ਸਾਗਰ ਡੈਮ ਤੋਂ ਭਾਰੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ ਸੀ ਤਾਂ ਰਾਵੀ ਦਰਿਆ ਵਿੱਚ ਹੜ੍ਹ ਆ ਗਿਆ ਸੀ ਅਤੇ ਹੜ੍ਹ ਦੇ ਪਾਣੀ ਨਾਲ 27 ਅਗਸਤ ਨੂੰ ਮਾਧੋਪੁਰ ਹੈਡਵਰਕਸ ਦੇ ਦੋ ਫਲੱਡ ਗੇਟ ਵੀ ਟੁੱਟ ਗਏ ਸਨ। ਉਸ ਵੇਲੇ ਤੋਂ ਹੀ ਸ਼ਾਹਪਰ ਕੰਡੀ ਡੈਮ ਦੇ ਇਸ ਬੰਨ੍ਹ ਤੋਂ ਪਾਣੀ ਨੂੰ ਰੈਗੂਲੇਟ ਕੀਤਾ ਜਾ ਰਿਹਾ ਹੈ।