ਬਟਾਲਾ ਦੀ ਧੀ ਨੇ ਵਧਾਇਆ ਮਾਪਿਆਂ ਦਾ ਮਾਣ; ਸੀਏ ਦੇ ਨਤੀਜਿਆਂ ’ਚ ਹਾਸਲ ਕੀਤਾ 10ਵਾਂ ਸਥਾਨ; ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

0
18

ਬਟਾਲਾ ਸ਼ਹਿਰ ਦੀ ਰਹਿਣ ਵਾਲੀ ਲੜਕੀ ਮਾਨਿਆ ਸੇਠ ਨੇ ਸੀਏ ਦੀ ਪੜ੍ਹਾਈ ਵਿੱਚ ਪੂਰੇ ਭਾਰਤ ਵਿੱਚ ਦਸਵਾਂ ਸਥਾਨ ਹਾਸਿਲ ਕਰ ਕੇ ਆਪਣਾ ਦੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਮਾਨਿਆ ਦੀ ਇਸ ਪ੍ਰਾਪਤੀ ਲਈ ਮਾਪਿਆਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹਰੋਇਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨਿਆ ਨੇ ਕਿਹਾ ਕਿ ਉਹ ਅੱਜ ਬਹੁਤ ਖੁਸ਼ ਹੈ ਕਿ ਉਸਨੇ ਪੂਰੇ ਭਾਰਤ ਭਰ ਵਿਚੋਂ ਦਸਵਾਂ ਸਥਾਨ ਹਾਸਲ ਕੀਤਾ ਹੈ। ਉਸ ਨੇ ਕਿਹਾ ਕਿ ਇਸ ਪ੍ਰੀਖਿਆ ਵਿਚ 1 ਲੱਖ ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਸੀ। ਉਸ ਨੇ ਕਿਹਾ ਕਿ ਇਸ ਪ੍ਰਾਪਤੀ ਪਿੱਛੇ ਸਖਤ ਮਿਹਨਤ ਤੇ ਮਾਪਿਆਂ ਦਾ ਸਹਿਯੋਗ ਐ।
ਉਸ ਨੇ ਅੱਗੇ ਕਿਹਾ ਕਿ ਮੈਂ ਰੋਜਾਨਾ ਲਗਾਤਾਰ ਪੜ੍ਹਾਈ ਕਰਦੀ ਰਹੀ ਕੇਵਲ ਕੁਝ ਖਾਣ ਪੀਣ ਲਈ ਹੀ ਉੱਠਦੀ ਸੀ। ਮੈਂ ਇਸ ਸਥਾਨ ਹਾਸਲ ਕਰਨ ਲਈ ਆਪਣੇ ਰਿਸ਼ਤੇਦਾਰਾਂ ਦੇ ਬਹੁਤ ਸਾਰੇ ਫੰਕਸ਼ਨ ਦੋਸਤਾਂ ਦੇ ਨਾਲ ਪਾਰਟੀਆਂ ਵਿੱਚ ਹਿੱਸਾ ਨਹੀਂ ਲਿਆ। ਮਾਨਿਆਂ ਦੇ ਪਿਤਾ ਨੇ ਧੀ ਦੀ ਪ੍ਰਾਪਤੀ ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਮੇਰਾ ਸਿਰ ਅੱਜ ਮਾਣ ਨਾਲ ਨਾਲ ਉੱਚਾ ਹੋ ਗਿਆ ਹੈ ਕਿ ਮੇਰੀ ਧੀ ਨੇ ਇਡਾ ਵੱਡਾ ਮੁਕਾਮ ਹਾਸਿਲ ਕੀਤਾ ਹੈ।
ਮਾਨਿਆ ਦੀ ਮਾਤਾ ਨੇ ਵੀ ਕਿਹਾ ਕਿ ਮੈਨੂੰ ਹਮੇਸ਼ਾ ਇਹਦੀ ਸੇਧ ਦੀ ਚਿੰਤਾ ਰਹਿੰਦੀ ਸੀ ਕਿ ਇਹ ਕੇਵਲ ਪੜਦੀ ਹੀ ਰਹਿੰਦੀ ਹੈ ਜਦੋਂ ਕੁਝ ਖਾਣਾ ਹੈ ਉਦੋਂ ਹੀ ਕਿਸੇ ਨਾ ਗੱਲ ਕਰਦੀ ਹੈ ਪਰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੀ ਧੀ ਨੇ ਪੂਰੇ ਭਾਰਤ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਐ।

LEAVE A REPLY

Please enter your comment!
Please enter your name here