ਅੰਮ੍ਰਿਤਸਰ ਪੁਲਿਸ ਵੱਲੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ; ਪਾਕਿਸਤਾਨ ਵੱਲੋਂ ਆਈ ਸੀ ਆਧੁਨਿਕ ਹਥਿਆਰਾਂ ਖੇਪ

0
12

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਤੋਂ ਚੱਲ ਰਹੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਆਧੁਨਿਕ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਐ। ਇਹ ਬਰਾਮਦਗੀ ਸਰਹੱਦੀ ਪਿੰਡ ਘੋਨੇਵਾਲ ਤੋਂ ਹੋਈ ਐ। ਬਰਾਮਦ ਕੀਤੇ ਹਥਿਆਰਾਂ ਤੇ ਗੋਲਾ ਬਾਰੂਦ ‘ਚ ਦੋ ਏਕੇ-ਸੀਰੀਜ਼ ਅਸਾਲਟ ਰਾਈਫਲਾਂ, ਅੱਠ ਮੈਗਜ਼ੀਨ, ਦੋ ਮੈਗਜ਼ੀਨਾਂ ਵਾਲਾ .30 ਬੋਰ ਪਿਸਤੌਲ, 50 ਜ਼ਿੰਦਾ 30 ਬੋਰ ਕਾਰਤੂਸ ਤੇ 245 ਜ਼ਿੰਦਾ 7.62 ਐਮਐਮ ਕਾਰਤੂਸ ਸ਼ਾਮਲ ਹਨ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਇਹ ਹਥਿਆਰ ਪਾਕਿਸਤਾਨ ਵੱਲੋਂ ਭੇਜੇ ਗਏ ਸਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਦੱਸਣਯੋਗ ਐ ਕਿ ਗੁਆਢੀ ਮੁਲਕ ਭਾਰਤ ਨਾਲ ਸਿੱਧੀ ਲੜਾਈ ਵਿਚੋਂ ਮਾਤ ਖਾਣ ਤੋਂ ਬਾਅਦ ਵਾਰ ਵਾਰ ਨਸ਼ੇ ਤੇ ਹਥਿਆਰਾਂ ਦੀਆਂ ਖੇਪਾਂ ਭੇਜਣ ਦੀਆਂ ਨਾਕਾਪ ਹਰਕਤਾਂ ਕਰਦਾ ਆ ਰਿਹਾ ਐ, ਜਿਸ ਨੂੰ ਸਰਹੱਦ ਤੇ ਤੈਨਾਤ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਾਕਾਮ ਕੀਤਾ ਜਾ ਰਿਹਾ ਐ। ਇਹ ਬਰਾਮਦ ਆਧੁਨਿਕ ਹਥਿਆਰ ਵੀ ਪਾਕਿਸਤਾਨ ਵੱਲੋਂ ਭੇਜੇ ਗਏ ਸਨ ਜਿਨ੍ਹਾਂ ਦੋ ਏਕੇ-ਸੀਰੀਜ਼ ਅਸਾਲਟ ਰਾਈਫਲਾਂ ਤੇ ਇੱਕ ਆਧੁਨਿਕ ਪਿਸਤੌਲ ਸ਼ਾਮਲ ਐ।
ਜਾਣਕਾਰੀ ਅਨੁਸਾਰ ਹਥਿਆਰਾਂ ਦੀ ਖੇਪ ਬਾਰੇ ਗੁਪਤ ਸੂਚਨਾ ਤੋਂ ਬਾਅਦਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮਾਂ ਨੇ ਘੋਨੇਵਾਲ ਪਿੰਡ ਦੇ ਖੇਤਰ ‘ਚ ਇੱਕ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਤਲਾਸ਼ੀ ਦੌਰਾਨ, ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਰਾਵੀ ਨਦੀ ਦੇ ਕੰਢੇ ਤੋਂ ਆਧੁਨਿਕ ਹਥਿਆਰਾਂ ਤੇ ਗੋਲਾ-ਬਾਰੂਦ ਵਾਲਾ ਇੱਕ ਬੈਗ ਬਰਾਮਦ ਕੀਤਾ ਗਿਆ। ਬਰਾਮਦ ਕੀਤੇ ਗਏ ਹਥਿਆਰਾਂ ਤੇ ਗੋਲਾ-ਬਾਰੂਦ ਦੇ ਸਰੋਤ ਤੇ ਮੰਜ਼ਿਲ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਹੋਰ ਬਰਾਮਦਗੀਆਂ ਤੇ ਗ੍ਰਿਫ਼ਤਾਰੀਆਂ ਦੀ ਉਮੀਦ ਹੈ। ਇਸ ਸਬੰਧ ‘ਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ।

LEAVE A REPLY

Please enter your comment!
Please enter your name here