ਪਠਾਨਕੋਟ ’ਚ ਕੰਮ ਤੋਂ ਪਰਤ ਰਹੇ ਸਖਸ਼ ਨਾਲ ਲੁੱਟ; 25 ਹਜ਼ਾਰ ਲੁੱਟ ਕੇ ਲੁਟੇਰੇ ਫਰਾਰ; ਭੱਜ ਕੇ ਬਚਾਈ ਜਾਨ, ਪੁਲਿਸ ਕਰ ਰਹੀ ਜਾਂਚ

0
15

ਪਠਾਨਕੋਟ ’ਚ ਕੰਮ ਤੋਂ ਘਰ ਪਰਤ ਰਹੇ ਵਿਅਕਤੀ ਤੋਂ ਤਨਖਾਹ ਦੀ ਰਕਮ ਖੋਹਣ ਦੀ ਖਬਰ ਸਾਹਮਣੇ ਆਈ ਐ। ਪਠਾਨਕੋਟ ਦੇ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਅਮਨ ਸ਼ਰਮਾ ਦੇ ਦੱਸਣ ਮੁਤਾਬਕ ਉਹ ਬੀਤੀ ਰਾਤ ਉਹ ਆਪਣੇ ਘਰ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਉਸ ਨੂੰ ਕੁੱਝ ਲੋਕਾਂ ਨੇ ਘੇਰ ਕੇ ਤਨਖਾਹ ਵਜੋਂ ਮਿਲੇ 25 ਹਜ਼ਾਰ ਖੋਹ ਲਏ। ਉਸ ਨੇ ਅੱਗੇ ਕਿਹਾ ਕਿ ਉਸ ਨੇ ਕੁੱਝ ਲੋਕਾਂ ਨੂੰ ਪਛਾਣ ਲਿਆ ਸੀ, ਜਿਸ ਦੇ ਚਲਦਿਆਂ ਹਮਲਾਵਰਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਦ ਉਸ ਨੇ ਭੱਜ ਕੇ ਜਾਨ ਬਚਾਈ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ।
ਸਿਵਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਅਮਨ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਉਹ ਨੌ ਵਜੇ ਦੇ ਕਰੀਬ ਪਿੰਡ ਛੱਣ ਕੋਠੇ ਤੋਂ ਆਪਣੇ ਘਰ ਫਿਰੋਜ਼ਪੁਰ ਕਲਾਂ ਆ ਰਿਹਾ ਸੀ ਕਿ ਪਿੰਡ ਬਹੇੜੀਆਂ ਬਜ਼ੁਰਗ ਨੇੜੇ ਉਸ ਨੂੰ ਕੁਝ ਬੰਦੇ ਪੈ ਗਏ, ਅਤੇ ਉਸ ਕੋਲੋਂ 25 ਹਜਾਰ ਰੁਪਏ ਸੈਲਰੀ ਮਿਲੀ ਸੀ ਉਹ ਖੋਹ ਲੇ ਗਏ।
ਉਸ ਨੇ ਦੱਸਿਆ ਕਿ ਉਸ ਨੇ ਬੰਦੇ ਪਹਿਚਾਣ ਲਏ, ਜਿਸ ਦੇ ਚਲਦੇ ਖੋਹ ਕਰਨ ਵਾਲੇ ਬੰਦਿਆਂ ਨੇ ਉਸਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਕਈ ਵਾਰ ਕਿਤੇ। ਉਹ ਮਸਾ ਦੋੜ ਕੇ ਪਿੰਡ ਵਿੱਚ ਪਹੁੰਚਿਆ ਜਿੱਥੇ ਲੋਕਾਂ ਨੇ ਇਕੱਠੇ ਹੋ ਕੇ ਉਸ ਨੂੰ ਬਚਾਇਆ।  ਪੀੜਤ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਦੋਸ਼ੀਆਂ ਖਿਲਾਫ ਸਖਤ ਦੀ ਮੰਗ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

LEAVE A REPLY

Please enter your comment!
Please enter your name here