ਪੰਜਾਬ ਬਰਨਾਲਾ ਵਾਸੀ ਫੌਜੀ ਜਵਾਨ ਦੀ ਡਿਊਟੀ ਦੌਰਾਨ ਮੌਤ; ਅਸਾਮ ਦੇ ਗੁਹਾਟੀ ਵਿਖੇ ਤੈਨਾਤ ਸੀ ਲਵਲੀ ਗਿੱਲ; ਅਚਾਨਕ ਬਿਮਾਰ ਪੈਣ ਕਾਰਨ ਗਈ ਜਾਨ By admin - November 4, 2025 0 42 Facebook Twitter Pinterest WhatsApp ਜਿਲ੍ਹਾ ਬਰਨਾਲਾ ਦੇ ਤਪਾ ਮੰਡੀ ਤੇ ਰਹਿਣ ਵਾਲੇ 26 ਸਾਲਾ ਫੌਜੀ ਲਵਲੀ ਗਿੱਲ ਦੀ ਡਿਊਟੀ ਦੌਰਾਨ ਮੌਤ ਹੋ ਗਈ। ਮੌਤ ਦਾ ਕਾਰਨ ਬਿਮਾਰੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਫੌਜੀ ਜਵਾਨ ਗਰੀਬ ਪਰਿਵਾਰ ਨਾਲ ਸਬੰਧਤ ਐ ਜੋ ਤਪਾ ਮੰਡੀ ਦੇ ਆਨੰਦਪੁਰ ਬਸਤੀ ਦਰਾਜ ਰੋਡ ਦਾ ਰਹਿਣ ਵਾਲਾ ਸੀ। ਉਹ 2018 ਵਿੱਚ 18 ਸਿੱਖ ਲਾਈ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ ਜੋ ਅਸਾਮ ਦੇ ਗੁਹਾਟੀ ਵਿਖੇ ਤੈਨਾਤ ਸੀ ਕਿ ਪਰ ਅਚਾਨਕ ਬਿਮਾਰੀ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਤਪਾ ਲਿਆਂਦੀ ਗਈ, ਜਿੱਥੇ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ ਐ। ਮ੍ਰਿਤਕ ਲਵਲੀ ਗਿੱਲ ਆਪਣੇ ਪਿੱਛੇ ਆਪਣਾ ਛੋਟਾ ਭਰਾ ਇੱਕ ਛੋਟੀ ਭੈਣ ਅਤੇ ਰੋਂਦੇ ਕੁਰਲਾਉਂਦੇ ਮਾਪੇ ਛੱਡ ਗਿਆ। ਫੌਜੀ ਲਵਲੀ ਗਿੱਲ ਦੀ ਮ੍ਰਿਤਕ ਦੇ ਫੌਜ ਦੀ ਟੁਕੜੀ ਵੱਲੋਂ ਤਪਾ ਲਿਆਂਦੀ ਗਈ ਜਿੱਥੇ ਧਾਰਮਿਕ ਰੀਤੀ ਵਾਜਾਂ ਤੋਂ ਇਲਾਵਾ ਫੌਜ ਦੀ ਟੁਕੜੀ ਨੇ ਸਰਕਾਰੀ ਸਨਮਾਨਾਂ ਨਾਲ ਉਸ ਦੀ ਮ੍ਰਿਤਕ ਦੇਹ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਤਪਾ ਮੰਡੀ ਸ਼ਹਿਰ ਦੇ ਲੋਕਾਂ ਦੇ ਵੱਡੇ ਇਕੱਠ ਨੇ ਇਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਜਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਰਹੇ ਉੱਥੇ ਕਾਂਗਰਸ ਪਾਰਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਵਲੋ ਵੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਪਰ ਮੌਜੂਦਾ ਆਪ ਸਰਕਾਰ ਦਾ ਕੋਈ ਵੀ ਵੱਡਾ ਲੀਡਰ ਦਿਖਾਈ ਨਹੀਂ ਦਿੱਤਾ। ਪਰਿਵਾਰਿਕ ਮੈਂਬਰਾਂ ਅਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਨੇ ਸੈਂਟਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਇਹ ਗਰੀਬ ਪਰਿਵਾਰ ਦਾ ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਦੇਸ਼ ਲਈ ਸੇਵਾ ਕਰਨ ਲਈ ਗਿਆ ਸੀ। ਇਸ ਦੁੱਖ ਦਾ ਇੱਕ ਘਟਨਾ ਨੂੰ ਲੈ ਕੇ ਪੰਜਾਬ ਅਤੇ ਸੈਂਟਰ ਸਰਕਾਰ ਪਰਿਵਾਰਕ ਮੈਂਬਰਾਂ ਨੂੰ ਬੰਦ ਆਰਥਿਕ ਮੁਆਵਜ਼ਾ ਰਾਸ਼ੀ ਦੇਵੇ ਤਾਂ ਜੋ ਬਾਕੀ ਰਹਿੰਦੇ ਪਰਿਵਾਰ ਦਾ ਗੁਜ਼ਾਰਾ ਆਸਾਨੀ ਨਾਲ ਹੋ ਸਕੇ।