ਪੰਜਾਬ ਅਕਾਲੀ ਆਗੂ ਗਿ. ਹਰਪ੍ਰੀਤ ਸਿੰਘ ਨੇ ਘੇਰੀ ਕੇਂਦਰ ਸਰਕਾਰ; ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ’ਤੇ ਚੁੱਕੇ ਸਵਾਲ By admin - November 4, 2025 0 39 Facebook Twitter Pinterest WhatsApp ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦੇ ਮੁੱਦੇ ਤੇ ਸਿਆਸੀ ਪਾਰਟੀਆਂ ਦੇ ਸਖਤ ਪ੍ਰਤੀਕਰਮ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਐ। ਇਸੇ ਤਹਿਤ ਸਾਬਕਾ ਜਥੇਦਾਰ ਤੇ ਅਕਾਲੀ ਆਗੂ ਗਿ. ਹਰਪ੍ਰੀਤ ਸਿੰਘ ਨੇ ਵੀ ਬਿਆਨ ਜਾਰੀ ਕਰ ਕੇ ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਲਈ ਕੇਂਦਰ ਸਰਕਾਰ ਨੂੰ ਘੇਰਿਆ ਐ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸ਼ੁਰੂ ਤੋਂ ਹੀ ਪੰਜਾਬ ਨਾਲ ਵਿਤਕਰਾ ਕਰਦੀਆਂ ਆ ਰਹੀਆਂ ਨੇ ਅਤੇ ਇਹੀ ਕੁੱਝ ਮੌਜੂਦ ਭਾਜਪਾ ਸਰਕਾਰ ਵੀ ਕਰ ਰਹੀ ਐ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਬੀਬੀਐਮਬੀ ਵਿਚੋਂ ਪੰਜਾਬ ਦੀ ਨੁਮਾਇੰਦਗੀ ਘੱਟ ਕੀਤੀ ਅਤੇ ਹੁਣ ਇਹੋ ਕੁੱਝ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਵਿਚ ਹੋ ਰਿਹਾ ਐ।