ਜਲੰਧਰ ’ਚ ਕਾਰ ਨੂੰ ਟਰੱਕ ਨੇ ਮਾਰੀ ਟੱਕਰ; ਔਰਤ ਤੇ ਬੱਚੀ ਦੀ ਮੁਸ਼ਕਲ ਨਾਲ ਬਚੀ ਜਾਨ; ਸੜਕ ਕੰਢੇ ਪੈਂਚਰ ਖੜ੍ਹੀ ਸੀ ਕਾਰ

0
39

 

ਜਲੰਧਰ ਦੇ ਰਾਸ਼ਟਰੀ ਰਾਜ ਮਾਰਗ ਤੇ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਸੜਕ ਕੰਢੇ ਪੈਂਚਰ ਲਗਵਾ ਰਹੇ ਪਰਿਵਾਰ ਦੀ ਕਾਰ ਨੂੰ ਬੇਕਾਬੂ ਟਰੱਕ ਨੇ ਟੱਕਰ ਮਾਰ ਦਿੱਤਾ। ਹਾਦਸੇ ਸਮੇਂ ਕਾਰ ਵਿਚ ਇਕ ਔਰਤ ਤੇ ਬੱਚੀ ਸਵਾਰ ਸਨ, ਜਿਨ੍ਹਾਂ ਦੀ ਮੁਸ਼ਕਲ ਨਾਲ ਜਾਨ ਬਚੀ ਐ ਜਦਕਿ ਕਾਰ ਬੂਰੀ ਤਰ੍ਹਾਂ ਨੁਕਸਾਨ ਗਈ ਐ। ਕਾਰ ਮਾਲਕ ਮੁਤਾਬਕ ਟਰੱਕ ਡਰਾਈਵਰ ਨਸ਼ੇ ਦੀ ਹਾਲਤ ਵਿਚ ਸੀ। ਔਰਤ ਤੇ ਬੱਚੀ ਦੇ ਅੰਦਰੂਨੀ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਘਟਨਾ ਬੀਤੀ ਦੇਰ ਰਾਤ ਜਲੰਧਰ-ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਮੈਰੀਟਲ ਹੋਟਲ ਦੇ ਨੇੜੇ ਦੀ ਐ। ਪੀੜਤਾਂ ਦੇ ਅਨੁਸਾਰ, ਉਨ੍ਹਾਂ ਦੀ ਕਾਰ ਚਾਰ ਵਾਰ ਪਲਟੀਆਂ ਖਾ ਤੋਂ ਬਾਅਦ ਇੱਕ ਟਰੱਕ ਦੇ ਪਿੱਛੇ ਜਾ ਡਿੱਗੀ। ਕਾਰ ਵਿੱਚ ਸਵਾਰ 2 ਸਾਲ ਦੀ ਬੱਚੀ ਅਤੇ ਉਸਦੀ ਮਾਂ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਾਲਾਂਕਿ, ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ।
ਪੀੜਤਾ ਤਰਨਬੀਰ ਦੇ ਵੱਡੇ ਭਰਾ ਸਿਮਰ ਦੇ ਦੱਸਣ ਮੁਤਾਬਕ ਉਸਦਾ ਭਰਾ ਮਾਡਲ ਟਾਊਨ, ਜਲੰਧਰ ਦਾ ਰਹਿਣ ਵਾਲਾ ਹੈ ਅਤੇ ਉਹ ਪੀਰ ਬੋਦਲਾ ਬਾਜ਼ਾਰ ਵਿੱਚ ਕੱਪੜੇ ਦਾ ਕਾਰੋਬਾਰ ਕਰਦਾ ਹੈ। ਉਸਨੇ ਦੱਸਿਆ ਕਿ ਤਰਨਬੀਰ ਸੋਮਵਾਰ ਨੂੰ ਆਪਣੇ ਪਰਿਵਾਰ ਨਾਲ ਲੁਧਿਆਣਾ ਵਿੱਚ ਆਪਣੇ ਸਹੁਰੇ ਘਰ ਗਿਆ ਸੀ, ਜਿੱਥੇ ਉਹ ਲਗਭਗ 12:00 ਵਜੇ ਵਾਪਸ ਆ ਰਿਹਾ ਸੀ। ਜਦੋਂ ਉਹ ਹੋਟਲ ਮੈਰੀਟਲ ਦੇ ਨੇੜੇ ਪਹੁੰਚਿਆ, ਤਾਂ ਉਨ੍ਹਾਂ ਦੀ ਕਾਰ ਦਾ ਅਚਾਨਕ ਟਾਇਰ ਫਟ ਗਿਆ। ਉਹ ਟਾਇਰ ਚੈੱਕ ਕਰਨ ਲਈ ਬਾਹਰ ਨਿਕਲਿਆ ਤਾਂ ਪਿੱਛੋਂ ਆਉਂਦੇ ਤੇਜ਼ ਰਫ਼ਤਾਰ ਟਰੱਕ ਕਾਰ ਨੂੰ ਟੱਕਰ ਮਾਰ ਦਿੱਤੀ।
ਉਸਦੀ ਦੋ ਸਾਲ ਦੀ ਧੀ ਅਤੇ ਪਤਨੀ, ਜਸਲੀਨ ਕੌਰ ਕਾਰ ਅੰਦਰ ਹੀ ਸਨ।  ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਾਰ ਵਾਰ ਪਲਟੀਆਂ ਖਾਣ ਬਾਅਦ ਇਕ ਟਰੱਕ ਦੇ ਪਿੱਛੇ ਜਾ ਡਿੱਗੀ। ਉਸਨੇ ਕਿਹਾ ਕਿ ਟਰੱਕ ਲੋਹੇ ਦੀਆਂ ਰਾਡਾਂ ਨਾਲ ਲੱਦੀਆਂ ਹੋਇਆ ਸੀ ਅਤੇ  ਡਰਾਈਵਰ ਨਸ਼ੇ ਦੀ  ਹਾਲਤ ਵਿਚ ਸੀ। ਰਾਹਗੀਰਾਂ ਨੇ ਕਾਰ ਦੀਆਂ ਖਿੜਕੀਆਂ ਤੋੜ ਕੇ ਔਰਤ ਅਤੇ ਬੱਚੀ ਨੂੰ ਬਾਹਰ ਕੱਢਿਆ। ਬਾਅਦ ਵਿੱਚ ਤਿੰਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਹਾਦਸਾਗ੍ਰਸਤ ਵਾਹਨ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here