ਸੰਗਰੂਰ ਪਹੁੰਚੇ ਵਿਜੈਇੰਦਰ ਸਿੰਗਲਾ ਨੇ ਘੇਰੀ ਸਰਕਾਰ; ਗੰਦਗੀ ਤੇ ਸੀਵਰੇਜ ਸਮੱਸਿਆ ’ਤੇ ਚੁੱਕੇ ਸਵਾਲ

0
16

ਸੰਗਰੂਰ ਪਹੁੰਚੇ ਕਾਂਗਰਸੀ ਆਗੂ ਵਿਜੈ ਇੰਦਰ ਸਿੰਗਲਾ ਨੇ ਸ਼ਹਿਰ ਦੇ ਹਾਲਾਤਾਂ ਨੂੰ ਲੈ ਕੇ ਸਰਕਾਰ ਤੇ ਵੱਡਾ ਸ਼ਬਦੀ ਹਮਲਾ ਕੀਤਾ ਐ। ਮੌਜੂਦਾ ਐਮਸੀ ਦੇ ਪਤੀ ਦੀ ਮੌਤ ’ਤੇ ਸੋਗ ਪ੍ਰਗਟ ਕਰਨ ਪਹੁੰਚੇ ਵਿਜੈ ਇੰਦਰ ਸਿੰਗਲਾ ਨੇ ਸ਼ਹਿਰ ਅੰਦਰ ਫੈਲੀ ਗੰਦਗੀ ਤੇ ਸੀਵਰੇਜ ਸਮੱਸਿਆ ਤੇ ਨਰਾਜਗੀ ਜਾਹਰ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਗੰਦਗੀ ਦੀ ਭਰਮਾਰ ਕਾਰਨ ਬਿਮਾਰੀਆਂ ਫੈਲ ਰਹੀਆਂ ਨੇ ਜਦਕਿ ਨਗਰ ਨਿਗਮ ਪ੍ਰਸ਼ਾਸਨ ਨਾਕਾਮ ਸਾਬਤ ਹੋ ਰਿਹਾ ਐ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਖੁਦ ਕੰਮ ਨਹੀਂ ਕਰ ਸਕਦੀ ਤਾਂ ਸਮਾਜ ਸੇਵੀ ਸੰਸਥਾਵਾਂ ਨੂੰ ਸ਼ਹਿਰ ਦੀ ਹਾਲਤ ਸੁਧਾਰਨ ਦੀ ਇਜਾਜਤ ਦੇ ਦੇਣੀ ਚਾਹੀਦੀ ਐ।
ਸਿੰਗਲਾ ਨੇ ਕਿਹਾ ਕਿ ਆਪ ਪਾਰਟੀ ਦੇ ਕੌਂਸਲਰਾਂ ਦੇ ਨਗਰ ਕੌਂਸਲ ਕਮੇਟੀ ਸੰਗਰੂਰ ਵਿੱਚ ਚਲ ਰਹੇ ਆਪਸੀ ਕਲੇਸ਼ ਦਾ ਖਮਿਆਜਾ ਸ਼ਹਿਰ ਵਾਸੀਆਂ ਨੂੰ ਭੋਗਣਾ ਪੈ ਰਿਹਾ ਐ। ਦੱਸਣਯੋਗ ਐ ਕਿ ਪਿਛਲੇ ਦਿਨੀਂ ਸੰਗਰੂਰ ਨਗਰ ਕੌਂਸਲ ਕਮੇਟੀ ਦੇ ਆਮ ਆਦਮੀ ਪਾਰਟੀ ਦੇ 8 ਕੌਂਸਲਰਾਂ ਨੇ ਸ਼ਹਿਰ ਵਿੱਚ ਸਫ਼ਾਈ ਪ੍ਰਬੰਧ ਨਾ ਹੋਣ ਦੇ ਚਲਦਿਆਂ ਅਸਤੀਫਾ ਦੇ ਦਿੱਤਾ ਸੀ।  ਕਾਂਗਰਸੀ ਆਗੂ ਨੇ ਸਰਕਾਰ ਤੋਂ ਸ਼ਹਿਰ ਵਾਸੀਆਂ ਦੀ ਇਸ ਸਮੱਸਿਆ ਵੱਲ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here