ਸੰਗਰੂਰ ਸ਼ਹਿਰ ਅੰਦਰ ਚੋਰਾਂ ਦੀ ਦਹਿਸ਼ਤ; ਘਰ ਅੰਦਰੋਂ ਗੈਸ ਸਿਲੰਡਰ ਲੈ ਕੇ ਹੋਏ ਫਰਾਰ; ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ

0
15

ਸੀਐਮ ਸਿਟੀ ਸੰਗਰੂਰ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਹਾਲਤ ਇਹ ਐ ਕਿ ਚੋਰ ਹੁਣ ਦਿਨ ਦਿਹਾੜੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਅਜਿਹੀ ਹੀ ਘਟਨਾ ਵਿਚ 3 ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ 2 ਗੈਸ ਸਿਲੰਡਰਾਂ ਤੇ ਹੱਥ ਸਾਫ ਕੀਤਾ ਐ।
ਚੋਰੀ ਦੀ ਘਨਟਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਸਵੇਰੇ 3.30 ਵਜੇ ਤਿੰਨ ਚੋਰ ਘਰ ਅੰਦਰ ਦਾਖਲ ਹੁੰਦੇ ਦਿਖਾਈ ਦਿੰਦੇ ਨੇ। ਇਹ ਚੋਰ ਘਰ ਵਿਚੋਂ ਕੁੱਝ ਵੀ ਨਾ ਮਿਲਣ ਤੋਂ ਬਾਅਦ ਰਸੋਈ ਵਿਚੋਂ 3 ਗੈਸ ਸਿਲੰਡਰ ਚੋਰੀ ਕਰ ਕੇ ਫਰਾਰ ਹੁੰਦੇ ਦਿਖਾਈ ਦੇ ਰਹੇ ਨੇ।
ਘਟਨਾ ਤੋਂ ਬਾਅਦ ਲੋਕਾਂ ਅੰਦਰ ਭਾਰੀ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਦਾ ਕਹਿਣਾ ਐ ਕਿ ਚੋਰਾਂ ਅੰਦਰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਰਿਹਾ, ਜਿਸ ਕਰਨ ਉਹ ਸ਼ਰੇਆਮ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਦੀ ਨਕੇਲ ਕੱਸਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here