ਫਰੀਦਕੋਟ ਪੁਲਿਸ ਦੀ ਚੈਕਿੰਗ ਤੋਂ ਅਖਬਾਰ ਵਿਕਰੇਤਾ ਪ੍ਰੇਸ਼ਾਨ; ਸਮੇਂ ਸਿਰ ਗ੍ਰਾਹਕਾਂ ਤਕ ਨਹੀਂ ਪਹੁੰਚ ਰਹੇ ਅਖਬਾਰ; ਪੁਲਿਸ ਵੱਲੋਂ ਅਖਬਾਰੀ ਵਾਹਨਾਂ ਦੀ ਜਾਂਚ

0
41

ਫਰੀਦਕੋਟ ਪੁਲਿਸ ਵੱਲੋਂ ਅਖਬਾਰਾਂ ਦੀ ਢੋਹ-ਢੁਹਾਈ ਵਾਲੇ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ ਤੋਂ ਅਖਬਾਰ ਵਿਕਰੇਤਾ ਪ੍ਰੇਸ਼ਾਨ ਹਨ। ਅਖਬਾਰ ਵਿਕਰੇਤਾਵਾਂ ਦਾ ਕਹਿਣਾ ਐ ਕਿ ਪੁਲਿਸ ਵੱਲੋਂ ਰਸਤੇ ਵਿਚ ਰੋਕੇ ਜਾਣ ਕਾਰਨ ਗੱਡੀਆਂ ਲੇਟ ਹੋ ਰਹੀਆਂ ਨੇ, ਜਿਸ ਕਾਰਨ ਗ੍ਰਾਹਕਾਂ ਤਕ ਅਖਬਾਰ ਸਮੇਂ ਸਿਰ ਨਹੀਂ ਪਹੁੰਚ ਰਹੀ। ਅਖਬਾਰ ਵਿਕਰੇਤਾਵਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਗੱਡੀਆਂ ਦੇ ਲੇਟ ਹੋਣ ਵੱਲ ਵੀ ਧਿਆਨ ਦੇਣ ਦੀ ਅਪੀਲ ਕੀਤੀ ਐ ਤਾਂ ਜੋ ਲੋਕਾਂ ਤਕ ਸਮੇਂ ਸਿਰ ਅਖਬਾਰ ਪਹੁੰਚਾਏ ਜਾ ਸਕਣ।
ਅਖਬਾਰ ਵਿਕਰੇਤਾਵਾਂ ਦੇ ਦੱਸਣ ਮੁਤਾਬਕ ਪੁਲਿਸ ਪ੍ਰਸ਼ਾਸਨ ਵੱਲੋਂ ਅਖਬਾਰਾਂ ਪਹੁੰਚਾਉਣ ਵਾਲੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਐ। ਪੁਲਿਸ  ਦੀ ਇਸ ਮੁਹਿੰਮ ਕਾਰਨ ਅੱਜ ਫ਼ਰੀਦਕੋਟ ਸਮੇਤ ਲਗਭਗ ਸਾਰੇ ਪੰਜਾਬ ਵਿੱਚ ਅਖ਼ਬਾਰ ਸਮੇਂ ਸਿਰ ਲੋਕਾਂ ਤਕ ਨਹੀਂ ਪਹੁੰਚ ਸਕੇ।  ਅਖਬਾਰ ਵਿਕਰਤਾਵਾਂ ਦੇ ਦੱਸਣ ਮੁਤਾਬਕ ਪਹਿਲਾਂ ਅਖਬਾਰਾਂ ਵਾਲੇ ਵਾਹਨ ਸਵੇਰੇ 4:00 ਵਜੇ ਤੱਕ ਪਹੁੰਚ ਜਾਂਦੇ ਸੀ ਪਰ ਹੁਣ ਉਹ 8:00 ਵਜੇ ਤੱਕ ਨਹੀਂ ਪਹੁੰਚ ਰਹੇ ਅਤੇ ਕੁੱਝ ਥਾਵਾਂ ਤੇ ਤਾਂ 11:00 ਵਜੇ ਤੱਕ ਵੀ ਪਹੁੰਚ ਰਹੇ ਹਨ।  ਅਖਬਾਰਾ ਵਿਕਰਤਾਵਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਗੱਡੀਆਂ ਦੇ ਲੇਟ ਹੋਣ ਵੱਲ ਵੀ ਧਿਆਨ ਦੇਣ ਦੀ ਅਪੀਲ ਕੀਤੀ ਤਾਂ ਜੋ ਅਖਬਾਰ ਸਮੇਂ ਸਿਰ ਲੋਕਾਂ ਤਕ ਪਹੁੰਚਦੇ ਕੀਤੇ ਜਾ ਸਕਣ।

LEAVE A REPLY

Please enter your comment!
Please enter your name here