ਪੰਜਾਬ ਫਰੀਦਕੋਟ ਪੁਲਿਸ ਵੱਲੋਂ ਫਿਰੌਤੀ ਮਾਮਲੇ ਦਾ ਮੁਲਜਮ ਕਾਬੂ; ਘਟਨਾ ਤੋਂ ਚੰਦ ਘੰਟਿਆਂ ਅੰਦਰ ਹੀ ਕੀਤਾ ਗ੍ਰਿਫਤਾਰ; ਮੁਲਜ਼ਮ ਨੇ 10 ਲੱਖ ਰੁਪਏ ਦੀ ਮੰਗੀ ਸੀ ਫਿਰੌਤੀ By admin - November 2, 2025 0 17 Facebook Twitter Pinterest WhatsApp ਫਰੀਦਕੋਟ ਪੁਲਿਸ ਵੱਲੋਂ 10 ਲੱਖ ਰੁਪਏ ਫਿਰੌਤੀ ਮੰਗਣ ਦੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਮਹਿਜ ਕੁਝ ਘੰਟਿਆਂ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਬੀਤੀ 30 ਅਕਤੂਬਰ ਨੂੰ ਇਮੀਗਰੇਸ਼ਨ ਏਜੰਟ ਤੋਂ 10 ਲੱਖ ਫਿਰੌਤੀ ਮੰਗਣ ਦਾ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਫੋਨ ਕਰਨ ਵਾਲੇ ਮੁਲਜਮ ਮਨਦੀਪ ਸਿੰਘ ਨੂੰ ਟਰੇਸ ਕਰ ਕੇ ਘਟਨਾ ਤੋਂ ਮਹਿਜ ਚੰਦ ਘੰਟਿਆਂ ਅੰਦਰ ਸ਼ਹਿਰ ਦੇ ਕੰਮੇਆਣਾ ਚੌਂਕ ਤੋਂ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਤੇ ਪਹਿਲਾਂ ਵੀ ਫਿਰੌਤੀ ਮੰਗਣ ਤੇ ਨਸ਼ਾ ਤਸਕਰੀ ਦੇ 3 ਮੁਕੱਦਮੇ ਦਰਜ ਨੇ। ਦੱਸਣਯੋਗ ਐ ਕਿ ਮੁਲਜਮ ਨੇ ਵੈਟਸਐਪ ਨੰਬਰ ਰਾਹੀਂ ਫੋਨ ਕਰ ਕੇ 10 ਲੱਖ ਫਿਰੌਤੀ ਮੰਗੀ ਸੀ ਅਤੇ ਮੰਗ ਪੂਰੀ ਨਾ ਹੋਣ ਦੀ ਸੂਰਤ ਵਿੱਚ ਪਰਿਵਾਰ ਨੂੰ ਨੁਕਸਾਨ ਦੇਣ ਦੀ ਧਮਕੀ ਦਿੱਤੀ ਗਈ ਸੀ, ਜਿਸ ਦੀ ਸੂਚਨਾ ਮਿਲਦੇ ਹੀ ਫਰੀਦਕੋਟ ਪੁਲਿਸ ਵੱਲੋ ਥਾਣਾ ਸਿਟੀ ਫਰੀਦਕੋਟ ਅਤੇ ਸੀ.ਆਈ.ਏ ਸਟਾਫ ਦੀਆਂ ਟੀਮਾਂ ਵੱਲੋ ਦੋਸੀ ਦੀ ਭਾਲ ਸ਼ੁਰੂ ਕੀਤੀ ਗਈ ਜਿਸ ਦੌਰਾਨ ਟੈਕਨੀਕਲ ਇੰਨਪੁੱਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਦੋਸ਼ੀ ਮਨਦੀਪ ਸਿੰਘ ਨੂੰ ਮਹਿਜ ਚੰਦ ਘੰਟਿਆਂ ਅੰਦਰ ਹੀ ਫਰੀਦਕੋਟ ਦੇ ਕੰਮੇਆਣਾ ਚੌਕ ਵਿੱਚੋ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦੀ ਪਹਿਚਾਣ ਮਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਜੋ ਹੋਈ ਹੈ ਜੋ ਕਿ ਫਰੀਦਕੋਟ ਜਿਲ੍ਹੇ ਦੇ ਪਿੰਡ ਪੱਕਾ ਦਾ ਰਿਹਾਇਸ਼ੀ ਹੈ। ਸ਼ੁਰੂਆਤੀ ਜਾਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਮੁਲਜਮ ਸ਼ਾਤਿਰ ਕਿਸਮ ਦਾ ਵਿਅਕਤੀ ਹੈ, ਜਿਸ ਵੱਲੋਂ ਫਿਰੋਤੀ ਦੀ ਮੰਗ ਲਈ ਵਰਤਿਆ ਗਿਆ ਵੱਟਸਐਪ ਮੋਬਾਇਲ ਨੰਬਰ ਕਿਸੇ ਮੈਸੇਜਿੰਗ ਐਪ ਪਰ ਕਿਸੇ ਪਾਸੋ ਧੋਖੇ ਨਾਲ ਓ.ਟੀ.ਪੀ ਲੈ ਕੇ ਆਪਣੇ ਆਪ ਵਰਤਿਆ ਜਾ ਰਿਹਾ ਸੀ, ਜਿਸ ਦੀ ਵਰਤੋ ਇਸ ਵੱਲੋਂ ਫਿਰੋਤੀ ਮੰਗਣ ਲਈ ਕੀਤੀ ਗਈ ਸੀ। ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਦੋਸ਼ੀ ਵੱਲੋਂ ਦੁਕਾਨ ਦੇ ਬਾਹਰ ਲੱਗੇ ਸਟਰ ਅਤੇ ਫੈਲਕਸ ਬੋਰਡਾਂ ਉਪਰੋਂ ਲਿਖੇ ਨੰਬਰ ਲੈ ਕੇ ਇਮੀਗਰੇਸ਼ਨ ਏਜੰਟ ਨੂੰ ਧਮਕੀ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਦੋਸ਼ੀ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ, ਇਸ ਦੇ ਖਿਲਾਫ ਪਹਿਲਾ ਵੀ ਫਿਰੋਤੀ ਮੰਗਣ ਅਤੇ ਨਸ਼ੇ ਦੀ ਤਸਕਰੀ ਸਬੰਧੀ 03 ਮਾਮਲੇ ਦਰਜ ਰਜਿਸਟਰ ਹਨ। ਫਰੀਦਕੋਟ ਪੁਲਿਸ ਵੱਲੋਂ ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 444 ਮਿਤੀ 31.10.2025 ਅਧੀਨ ਧਾਰਾ 308(4), 351(2) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ। ਇਸ ਤੋ ਇਲਾਵਾ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਚ ਕੀਤੀ ਜਾ ਰਹੀ ਹੈ ਤਾਂ ਜੋ ਦੌਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਸਕੇ।