ਕੋਟਕਪੂਰਾ ਨੇੜੇ ਸੜਕ ਹਾਦਸੇ ’ਚ 5 ਜ਼ਖਮੀ; ਐਂਬੂਲੈਂਸ ਤੇ ਘੋੜਾ ਟਰਾਲੇ ਵਿਚਾਲੇ ਹੋਈ ਟੱਕਰ

0
23

ਕੋਟਕਪੁਰਾ ਦੇ ਪਿੰਡ ਖਾਰਾ ਨੇੜੇ ਐਂਬੂਲੈਂਸ ਅਤੇ ਘੋੜਾ ਟਰਾਲੇ ਵਿਚਕਾਰ ਹੋਈ ਟੱਕਰ ਵਿੱਚ ਪੰਜ ਵਿਅਕਤੀ ਜਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ, ਐਂਬੂਲੈਂਸ ਇੱਕ ਜੱਚਾ-ਬੱਚਾ ਨੂੰ ਹਸਪਤਾਲ ਤੋਂ ਉਨ੍ਹਾਂ ਦੇ ਪਿੰਡ ਛੱਡਣ ਲਈ ਜਾ ਰਹੀ ਸੀ। ਗੱਡੀ ਵਿੱਚ ਆਸ਼ਾ ਵਰਕਰ ਸਮੇਤ ਇੱਕ ਹੋਰ ਵਿਅਕਤੀ ਵੀ ਸਵਾਰ ਸਨ। ਸਾਰਿਆਂ ਨੂੰ ਗੰਭੀਰ ਸੱਟਾਂ ਆਈਆਂ ਹਨ। ਥਾਣਾ ਸਦਰ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ, ਸ੍ਰੀ ਮੁਕਤਸਰ ਸਾਹਿਬ ਵੱਲੋਂ ਆ ਰਹੀ ਇਹ ਐਂਬੂਲੈਂਸ ਜਦ ਪਿੰਡ ਖਾਰਾ ਦੇ ਨੇੜੇ ਪੁੱਜੀ, ਤਾਂ ਉਸਦੀ ਟੱਕਰ ਘੋੜਾ ਟਰਾਲੇ ਨਾਲ ਹੋ ਗਈ। ਟੱਕਰ ਇਨੀ ਜ਼ੋਰਦਾਰ ਸੀ ਕਿ ਐਂਬੂਲੈਂਸ ਗੱਡੀ ਖਤਾਨੇ ਵਿੱਚ ਜਾ ਡਿੱਗੀ। ਐਂਬੂਲੈਂਸ ਦੇ ਡਰਾਈਵਰ ਤੋਂ ਇਲਾਵਾ, ਗੱਡੀ ਵਿੱਚ ਸਵਾਰ ਔਰਤ, ਉਸ ਦਾ ਨਵਜਨਮਾ ਬੱਚਾ, ਉਸ ਦਾ ਪਤੀ ਅਤੇ ਆਸ਼ਾ ਵਰਕਰ ਵੀ ਗੰਭੀਰ ਰੂਪ ਵਿੱਚ ਜਖਮੀ ਹੋਏ।
ਸੂਚਨਾ ਮਿਲਣ ਤੇ ਪਿੰਡ ਵਾਸੀ ਮੌਕੇ ਤੇ ਪਹੁੰਚੇ, ਜਿਨ੍ਹਾਂ ਨੇ ਜਖਮੀਆਂ ਨੂੰ ਬਾਹਰ ਕੱਢ ਕੇ ਹੋਰ ਵਾਹਨਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਹਾਦਸਾ ਰਾਤ ਲਗਭਗ ਸਵਾ 9 ਵਜੇ ਵਾਪਰਿਆ ਸੀ। ਇਸ ਸਬੰਧੀ ਥਾਣਾ ਸਦਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here