ਪੰਜਾਬ ਬਠਿੰਡਾ ’ਚ ਨਿਕਲਿਆ ਦਿਵਾਲੀ ਬੰਪਰ ਦਾ ਪਹਿਲਾ ਇਨਾਮ; ਬਠਿੰਡਾ ਤੋਂ ਖਰੀਦੀ ਗਈ ਸੀ 11 ਕਰੋੜ ਇਨਾਮ ਦੀ ਟਿਕਟ; ਟਿਕਟ ਵਿਕਰੇਤਾ ਵੱਲੋਂ ਟਿਕਟ ਖਰੀਦਦਾਰ ਦੀ ਭਾਲ By admin - November 1, 2025 0 58 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਕੱਢੇ ਗਏ ਦੀਵਾਲੀ ਬੰਪਰ ਦਾ 11 ਕਰੋੜ ਦਾ ਪਹਿਲਾਂ ਇਨਾਮ ਬਠਿੰਡਾ ਤੋਂ ਖਰੀਦੀ ਗਈ ਟਿਕਟ ਦਾ ਨਿਕਲਿਆ ਐ। ਇਹ ਟਿਕਟ ਰਤਨਾ ਲਾਟਰੀ ਏਜੰਸੀ ਤੋਂ ਖਰੀਦ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਜੰਸੀ ਮਾਲਕ ਉਮੇਸ਼ ਕੁਮਾਰ ਨੇ ਦੱਸਿਆ ਕਿ ਪਹਿਲੇ ਇਨਾਮ ਵਾਲੀ ਟਿਕਟ ਉਸ ਨੇ ਵੇਚੀ ਸੀ ਪਰ ਇਨਾਮ ਦਾ ਐਲਾਨ ਹੋਣ ਤੋਂ ਬਾਅਦ ਟਿਕਟ ਖਰੀਦਦਾਰ ਦਾ ਪਤਾ ਨਹੀਂ ਚੱਲ ਰਿਹਾ, ਜਿਸ ਦੀ ਭਾਲ ਕੀਤੀ ਜਾ ਰਹੀ ਐ।