ਪੰਜਾਬ ਪਟਿਆਲਾ ’ਚ ਸਾਬਕਾ ਕੌਂਸਲਰ ਵੱਲੋਂ ਖੁਦਕੁਸ਼ੀ; ਗੋਲੀ ਮਾਰ ਕੇ ਸਮਾਪਤ ਕੀਤੀ ਜੀਵਨ ਲੀਲਾ; ਪੁਲਿਸ ਨੇ ਲਾਸ਼ ਕਬਜੇ ’ਚ ਲੈ ਕੇ ਜਾਂਚ ਆਰੰਭੀ By admin - November 1, 2025 0 12 Facebook Twitter Pinterest WhatsApp ਪਟਿਆਲਾ ਵਿਚ 65 ਸਾਲਾ ਸਖਸ਼ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਬੱਬੀ ਮਾਨ ਵਜੋਂ ਹੋਈ ਐ ਜੋ ਅਕਾਲੀ ਸਰਕਾਰ ਸਮੇਂ ਐਮਸੀ ਰਹੇ ਹਨ। ਉਸ ਨੇ ਬੀਤੀ ਸ਼ਾਮ ਆਪਣੇ ਘਰ ਦੇ ਬਾਹਰ ਬਣੀ ਵਰਕਸ਼ਾਪ ਅੰਦਰ ਭੇਦਭਰੀ ਹਾਲਤ ਵਿਚ ਗੋਲੀ ਮਾਰ ਲਈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਘਟਨਾ ਸਥਾਨ ਤੇ ਪਹੁੰਚੇ ਥਾਣਾ ਕੋਤਵਾਲੀ ਇੰਚਾਰਜ ਜਸਪ੍ਰੀਤ ਕਾਹਲੋਂ ਨੇ ਦੱਸਿਆ ਕਿ ਇੱਕ ਘੰਟਾ ਪਹਿਲਾਂ ਦੀ ਇਹ ਘਟਨਾ ਵਾਪਰੀ ਐ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਇਹ ਮਾਮਲਾ ਆਤਮ ਹੱਤਿਆ ਦਾ ਲੱਗ ਰਹਿਹਾ ਐ ਪਰ ਪੁਲਿਸ ਸਾਰੇ ਪੱਖਾਂ ਤੋਂ ਜਾਂਚ ਕਰੇਗੀ। ਪੁਲਿਸ ਨੇ ਘਟਨਾ ਸਮੇਂ ਵਰਤੇ ਹਥਿਆਰ ਨੂੰ ਕਬਜੇ ਵਿਚ ਲੈ ਕੇ ਲਾਸ਼ ਨੂੰ ਰਾਜਿੰਦਰਾ ਹਸਪਤਾਲ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।