ਮੁਕਤਸਰ ਸਿਵਲ ਸਰਜਨ ਦਫਤਰ ਦੀ ਲਾਪ੍ਰਵਾਹੀ; ਦਫਤਰ ਨੂੰ ਜਿੰਦਰਾ ਮਾਰ ਪਾਰਟੀ ਕਰ ਰਹੇ ਮੁਲਾਜ਼ਮ; ਲੋਕਾਂ ਦੇ ਕੰਮ ਲਈ ਉਡੀਕ ਦੀਆਂ ਤਸਵੀਰਾਂ ਵਾਇਰਲ

0
57

ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਦਫਤਰ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਇੱਥੇ ਡਿਊਟੀ ਸਮੇਂ ਸਾਰਾ ਸਟਾਫ ਕੰਮ ਛੱਡ ਕੇ ਵਿਦਾਇਗੀ ਪਾਰਟੀ ਵਿਚ ਸ਼ਾਮਲ ਹੋਇਆ ਗਿਆ ਹੋਇਆ ਸੀ। ਇਸੇ ਦੌਰਾਨ ਕੰਮ ਕਰਵਾਉਣ ਆਏ ਲੋਕ ਪ੍ਰੇਸ਼ਾਨ ਹੁੰਦੇ ਦੇਖੇ ਗਏ। ਮੌਕੇ ਤੇ ਪਹੁੰਚੇ ਮੀਡੀਆ ਨਾ ਸਾਰੇ ਦਫਤਰ ਦੀ ਵੀਡੀਓ ਗਰਾਫੀ ਕੀਤੀ, ਜਿਸ ਵਿਚ ਸਾਰਾ ਦਫਤਰ ਖਾਲੀ ਦਿਖਾਈ ਦੇ ਰਿਹਾ ਐ ਅਤੇ ਕੇਵਲ ਦੋ ਮੁਲਾਜਮ ਹੀ ਡਿਊਟੀ ਤੇ ਮੌਜੂਦ ਸੀ। ਦੋਵਾਂ ਮੁਲਾਜਮਾਂ ਦੇ ਦੱਸਣ ਮੁਤਾਬਕ ਸਾਰਾ ਸਟਾਫ ਇਕ ਵਿਦਾਇਗੀ ਪਾਰਟੀ ਵਿਚ ਗਿਆ ਹੋਇਆ ਐ। ਸਾਹਮਣੇ ਆਈਆਂ ਤਸਵੀਰਾਂ ਨੇ ਸਿਵਲ ਸਰਜਨ ਦਫਤਰ ਦੇ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ ਐ।
ਜਾਣਕਾਰੀ ਮੁਤਾਬਕ ਦਫਤਰ ਨੂੰ ਕਰੀਬ 1 ਵਜੇ ਹੀ ਜਿੰਦਰੇ ਲਗਾ ਦਿੱਤੇ ਗਏ, ਜਦਕਿ ਸਰਕਾਰੀ ਸਮਾਂ ਸ਼ਾਮ 5 ਵਜੇ ਤੱਕ ਹੁੰਦਾ ਹੈ। ਇਸ ਤੋਂ ਬਾਅਦ ਸਾਰੇ ਮੁਲਾਜ਼ਮ ਤੇ ਅਧਿਕਾਰੀ ਸਿਵਲ ਸਰਜਨ ਜਗਦੀਪ ਸਿੰਘ ਚਾਵਲਾ ਦੀ ਵਿਦਾਇਗੀ  ਪਾਰਟੀ ਵਿੱਚ ਪਹੁੰਚ ਗਏ, ਜੋ ਕਿ ਇੱਕ ਹੋਟਲ ਵਿੱਚ ਚੱਲ ਰਹੀ ਸੀ।
ਇਸ ਦੌਰਾਨ ਦਫਤਰ ਦੇ ਸਾਰੇ ਕਮਰੇ ਬੰਦ ਸਨ ਅਤੇ ਸਿਰਫ਼ ਦੋ ਮੁਲਾਜ਼ਮ ਹੀ ਆਪਣੀ ਡਿਊਟੀ ਨਿਭਾਉਂਦੇ ਨਜ਼ਰ ਆਏ। ਉਹਨਾਂ ਨੇ ਦੱਸਿਆ ਕਿ ਉਹ ਆਪਣੇ ਸਮੇਂ ਦੇ ਪਾਬੰਦ ਹਨ ਅਤੇ ਸਰਕਾਰੀ ਹੁਕਮਾਂ ਦੇ ਅਨੁਸਾਰ ਆਪਣੀ ਡਿਊਟੀ ਨਿਭਾਅ ਰਹੇ ਹਨ। ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਸਾਰੇ ਅਧਿਕਾਰੀ ਤੇ ਹੋਰ ਸਟਾਫ ਪਾਰਟੀ ਤੇ ਗਏ ਹਨ, ਜਦਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਹੁਕਮ ਜਾਰੀ ਹੋਏ ਹਨ ਕਿ ਕਿਸੇ ਵੀ ਦਫਤਰੀ ਸਮੇਂ ਦੌਰਾਨ ਰਿਟਾਇਰਮੈਂਟ ਪਾਰਟੀ ਜਾਂ ਹੋਰ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਣਾ। ਕਿਉਂਕਿ ਇਸ ਦੇ ਨਾਲ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਹੈ।
ਦੱਸ ਦਈਏ ਕਿ 2023 ਦੇ ਵਿੱਚ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸਮੂਹ ਸਿਵਲ ਸਰਜਨ ਪੰਜਾਬ ਤੇ ਸਮੂਹ ਮੈਡੀਕਲ ਸੁਪਰਡੈਂਟ ਸਿਵਲ ਹਸਪਤਾਲ ਪੰਜਾਬ ਨੂੰ ਚਿੱਠੀ ਜਾਰੀ ਕੀਤੀ ਗਈ ਸੀ ਕਿ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਕਿਸੇ ਵੀ ਰਿਟਾਇਰਮੈਂਟ ਪਾਰਟੀ ਜਾਂ ਹੋਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਕਿਉਂਕਿ ਇਸ ਦੇ ਨਾਲ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਹੈ। ਲੇਕਿਨ ਫਿਰ ਵੀ ਮੁਕਤਸਰ ਦੇ ਸਿਵਲ ਸਰਜਨ ਦਫਤਰ ਦੇ ਮੁਲਾਜ਼ਮ ਦੇ ਅਧਿਕਾਰੀਆਂ ਦੇ ਵੱਲੋਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਦੀਆਂ ਧੱਜੀਆਂ ਉੜਾਈਆਂ ਗਈਆਂ।

LEAVE A REPLY

Please enter your comment!
Please enter your name here