ਪੰਜਾਬ ਜਲੰਧਰ ਐਸਐਸਪੀ ਦਫਤਰ ਅੱਗੇ ਲੋਕਾਂ ਦਾ ਧਰਨਾ; ਬਜ਼ੁਰਗ ਨੂੰ ਝੂਠੇ ਰੇਪ ਕੇਸ ’ਚ ਫਸਾਉਣ ਦੇ ਇਲਜ਼ਾਮ By admin - November 1, 2025 0 56 Facebook Twitter Pinterest WhatsApp ਜਲੰਧਰ ਪੁਲਿਸ ਤੇ ਇਕ 60 ਸਾਲਾ ਬਜੁਰਗ ਨੂੰ ਝੂਠੇ ਰੇਪ ਕੇਸ ਵਿਚ ਫਸਾਉਣ ਦੇ ਇਲਜਾਮ ਲੱਗੇ ਨੇ। ਐਸਐਸਪੀ ਦਫਤਰ ਅੱਗੇ ਧਰਨਾ ਦੇ ਰਹੇ ਪਰਿਵਾਰ ਦਾ ਇਲਜਾਮ ਐ ਕਿ ਆਦਮਪੁਰ ਸਬ ਡਵੀਜਨ ਅਧੀਨ ਆਉਂਦੇ ਥਾਣਾ ਪਤਾਰਾ ਦੀ ਪੁਲਿਸ ਨੇ ਪ੍ਰੇਮ ਕੁਮਾਰ ਨਾਮ ਦੇ 60 ਸਾਲਾ ਬਜੁਰਗ ਨੂੰ ਰੇਪ ਦੇ ਝੂਠੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਐ। ਪ੍ਰੇਮ ਕੁਮਾਰ ਦੇ ਪੁੱਤਰ ਰੋਹਿਤ ਦੇ ਦੱਸਣ ਮੁਤਾਬਕ ਉਸ ਦਾ ਪਿਤਾ ਗੁਰਦੇ ਦੀ ਬਿਮਾਰੀ ਦਾ ਮਰੀਜ ਐ, ਜਿਸ ਦਾ ਕਈ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਐ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਐ। ਕਥਿਤ ਦੋਸ਼ੀ ਪ੍ਰੇਮ ਕੁਮਾਰ ਦੇ ਪੁੱਤਰ ਰੋਹਿਤ ਨੇ ਦੱਸਿਆ ਕਿ ਉਸਦੇ ਪਿਤਾ ਗੁਰਦੇ ਦੇ ਮਰੀਜ਼ ਹਨ। ਉਸਦਾ ਪੰਜਾਬ ਦੇ ਕਈ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਉਹ 60 ਸਾਲਾਂ ਦਾ ਹੈ ਅਤੇ ਆਪਣੇ ਬਿਸਤਰੇ ਤੋਂ ਆਪਣੇ ਆਪ ਉੱਠ ਵੀ ਨਹੀਂ ਸਕਦਾ, ਅਜਿਹੀ ਹਾਲਤ ਵਿਚ ਉਹ ਬਲਾਤਕਾਰ ਕਿਵੇਂ ਕਰ ਸਕਦਾ ਹੈ। ਉਸਨੇ ਸਵਾਲ ਕੀਤਾ ਕਿ ਮੇਰੇ ਪਿਤਾ ਨੂੰ ਸਕੂਟਰ ਚਲਾਉਣਾ ਵੀ ਨਹੀਂ ਆਉਂਦਾ ਪਰ ਉਸ ਦੇ ਘਟਨਾ ਵੇਲੇ ਇਕ ਕਾਰ ਵਿਚ ਜਾਣ ਦੀ ਗੱਲ ਕਹੀ ਗਈ ਐ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਸਬੰਧਤ ਐਸਐਚਓ ਨੂੰ ਮੁਅੱਤਲ ਕਰ ਕੇ ਪ੍ਰੇਮ ਕੁਮਾਰ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਐ।