
ਫਿਰੋਜ਼ਪੁਰ ’ਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਦੁਕਾਨਦਾਰ ਤੇ ਐਨਆਰਆਈ ਪਰਿਵਾਰ ਦੁਕਾਨ ਦੇ ਟ੍ਰਾਇਲ ਰੂਮ ਵਿਚ ਕੈਮਰੇ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ। NRI ਪਰਿਵਾਰ ਦਾ ਇਲਜਾਮ ਐ ਕਿ ਉਹ ਇਕ ਦੁਕਾਨ ਉਤੇ ਕੱਪੜੇ ਲੈਣ ਆਏ ਸਨ ਪਰ ਦੁਕਾਨ ਅੰਦਰ ਬਣੇ ਟ੍ਰਾਇਲ ਰੂਮ ਅੰਦਰ ਕੈਮਰਾ ਲੱਗਿਆ ਹੋਇਆ ਸੀ, ਜਿਸ ਨੂੰ ਲੈ ਕੇ ਜਦੋਂ ਇਤਰਾਜ ਕੀਤਾ ਤਾਂ ਦੁਕਾਨਦਾਰਾਂ ਨੇ ਹਮਲਾ ਕਰ ਦਿੱਤਾ। ਉਧਰ ਦੁਕਾਨਦਾਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਕੈਮਰੇ ਬੰਦ ਸਨ ਪਰ ਲੜਕੀ ਪਰਿਵਾਰ ਨੇ ਵਿਸ਼ਵਾਸ਼ ਦਿਵਾਉਣ ਦੇ ਬਾਵਜੂਦ ਕੁੱਟਮਾਰ ਕੀਤੀ ਐ। ਦੋਵੇਂ ਧਿਰਾਂ ਦੇ ਕਈ ਲੋਕ ਹਸਪਤਾਲ ਵਿਚ ਦਾਖਲ ਨੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਦੁਕਾਨਦਾਰਾਂ ਤੇ ਐਨਆਰਆਈ ਪਰਿਵਾਰ ਵਿਚਾਲੇ ਹੋਈ ਹੱਥੋਪਾਈ ਦੌਰਾਨ ਐਨਆਰਆਈ ਲੜਕੀ ਦੇ ਪਰਿਵਾਰ ਵਿਚੋਂ ਇਕ ਨੌਜਵਾਨ ਨੇ ਆਪਣਾ ਬਚਾਅ ਕਰਦਿਆਂ ਪਿਸਟਲ ਕੱਢ ਲਈ, ਜਿਸ ਕਾਰਨ ਇਕ ਵਾਰ ਮਾਹੌਲ ਦਹਿਸ਼ਤ ਵਾਲਾ ਬਣ ਗਿਆ। ਇਸੇ ਦੌਰਾਨ ਦੁਕਾਨਦਾਰ ਦੇ ਹੱਕ ਵਿਚ ਨਿਤਰੇ ਵਪਾਰ ਮੰਡਲ ਦੇ ਆਗੂਆਂ ਦਾ ਕਹਿਣਾ ਐ ਕਿ ਜੇਕਰ ਦੁਕਾਨਦਾਰ ਦੀ ਗਲਤੀ ਸੀ ਤਾਂ ਪੁਲਿਸ ਤਕ ਪਹੁੰਚ ਕੀਤੀ ਜਾ ਸਕਦੀ ਸੀ ਪਰ ਗ੍ਰਾਹਕ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਐ। ਉਨ੍ਹਾਂ ਕਿਹਾ ਕਿ ਮਾਮਲਾ ਪੁਲਿਸ ਤਕ ਪਹੁੰਚ ਚੁੱਕਾ ਐ ਅਤੇ ਜੇਕਰ ਸਹੀ ਇਨਸਾਫ ਨਾ ਹੋਇਆ ਤਾਂ ਵਪਾਰ ਮੰਡਲ ਸਾਰਾ ਸ਼ਹਿਰ ਬੰਦ ਕਰ ਕੇ ਪ੍ਰਦਰਸ਼ਨ ਕਰੇਗਾ।
ਉਧਰ ਦੁਕਾਨਦਾਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਦੁਕਾਨ ਅੰਦਰ ਟ੍ਰਾਇਲ ਰੂਮ ਨਹੀਂ ਸੀ ਅਤੇ ਕੈਮਰੇ ਉਨ੍ਹਾਂ ਨੇ ਆਪਣੀ ਸੇਫਟੀ ਲਈ ਲਗਾਏ ਹੋਏ ਸਨ। ਉਨ੍ਹਾਂ ਕਿਹਾ ਕਿ ਲੜਕੀ ਦੇ ਟਰਾਈ ਲੈਣ ਵੇਲੇ ਉਨ੍ਹਾਂ ਨੇ ਸਾਰੇ ਕੈਮਰੇ ਬੰਦ ਕਰ ਦਿੱਤੇ ਸੀ ਲੜਕੀ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ਫੋਨ ਕਰ ਕੇ ਬਾਹਰੋਂ ਬੰਦੇ ਬੁਲਾ ਲਏ ਜਿਨ੍ਹਾਂ ਨੇ ਉਨ੍ਹਾਂ ਨਾਲ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਗੋਲੀਆਂ ਚਲਾਈਆਂ ਹਨ। ਇੱਥੋਂ ਤਕ ਕਿ ਬਚਾਅ ਵਿਚ ਆ ਦੁਕਾਨਦਾਰਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਗਈ ਐ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ।


