ਪੰਜਾਬ ਫਰੀਦਕੋਟ ’ਚ ਨੌਜਵਾਨ ਦੀ ਭੇਦਭਰੀ ਹਾਲਤ ’ਚ ਲਾਸ਼; ਨਸ਼ੇ ਦਾ ਕਥਿਤ ਆਦੀ ਦੱਸਿਆ ਜਾ ਰਿਹਾ ਨੌਜਵਾਨ; 15 ਦਿਨ ਪਹਿਲਾਂ ਵੀ ਬਣਿਆ ਸੀ ਬੱਚੇ ਦਾ ਪਿਤਾ By admin - November 1, 2025 0 52 Facebook Twitter Pinterest WhatsApp ਫਰੀਦਕੋਟ ਦੇ ਪਿੰਡ ਭੋਲੂਵਾਲੇ ਵਿੱਚ ਇਕ 30 ਸਾਲਾ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਮੰਗਾ ਸਿੰਘ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਉਹ ਬੀਤੀ ਸ਼ਾਮ ਘਰੋਂ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਅੱਜ ਉਸ ਦੀ ਨਹਿਰਾਂ ਕੋਲੋਂ ਭੇਦਭਰੀ ਹਾਲਤ ਵਿਚ ਲਾਸ਼ ਬਰਾਮਦ ਹੋਈ ਐ। ਪਰਿਵਾਰ ਤੇ ਪਿੰਡ ਵਾਸੀਆਂ ਨੇ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਣ ਦੀ ਸ਼ੰਕਾ ਜਾਹਰ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਜਾਣਕਾਰੀ ਅਨੁਸਾਰ ਦੋ ਬੱਚਿਆਂ ਦਾ ਪਿਤਾ ਐ ਅਤੇ ਇਕ ਲੜਕੇ ਦਾ ਜਨਮ 15 ਦਿਨ ਪਹਿਲਾਂ ਹੀ ਹੋਇਆ ਸੀ। ਉਹ ਡਰਾਇਵਰੀ ਦਾ ਕੰਮ ਕਰਦਾ ਸੀ ਅਤੇ ਘਰ ਦੇ ਹਾਲਾਤ ਕਾਫੀ ਮਾੜੇ ਸਨ ਅਤੇ ਕੱਚੇ ਮਕਾਨ ਵਿਚ ਰਹਿ ਰਿਹਾ ਸੀ। ਮ੍ਰਿਤਕ ਦੇ ਪਿਤਾ ਅਤੇ ਪਤਨੀ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਡਰਾਈਵਰ ਸੀ ਅਤੇ ਕੱਲ ਉਹ ਘਰ ਆਇਆ ਹੋਇਆ ਸੀ ਅਤੇ ਸ਼ਾਮ ਦੇ ਸਮੇਂ ਉਹ ਨਹਿਰਾਂ ਦੇ ਉੱਪਰ ਗਿਆ ਅਤੇ ਉਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ ਅਤੇ ਅੱਜ ਉਹਨਾਂ ਨੇ ਸੁਬਹਾ ਜਾ ਕੇ ਦੇਖਿਆ ਤੇ ਨਹਿਰ ਦੇ ਕੰਡੇ ਪਿਆ ਹੋਇਆ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ। ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਨਸ਼ੇ ਦਾ ਆਦੀ ਸੀ। ਪਰਿਵਾਰ ਨੇ ਪਿੰਡ ਅਤੇ ਇਲਾਕੇ ਵਿਚ ਨਸ਼ੇ ਸ਼ਰੇਆਮ ਵਿੱਕਣ ਦੀ ਗੱਲ ਕਹੀ ਐ। ਪਿੰਡ ਦੇ ਸਰਪੰਚ ਨੇ ਕਿਹਾ ਕਿ ਮ੍ਰਿਤਕ ਗਰੀਬ ਮਜ਼ਦੂਰ ਪਰਿਵਾਰ ਦਾ ਲੜਕਾ ਸੀ ਨਸ਼ੇ ਦੇ ਕਾਰਨ ਇਸਦੀ ਮੌਤ ਹੋਈ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਨਸ਼ਾ ਉਸੇ ਤਰ੍ਹਾਂ ਹੀ ਵਿਕ ਰਿਹਾ ਹੈ ਉਹ ਸਰਕਾਰ ਤੋਂ ਮੰਗ ਕਰਦੇ ਨੇ ਕਿ ਨਸ਼ੇ ਨੂੰ ਬੰਦ ਕੀਤਾ ਜਾਵੇ ਤਾਂ ਜੋ ਅਜਿਹੀਆਂ ਕੀਮਤੀ ਜਾਨਾ ਨਾ ਜਾਣ। ਉਹਨਾਂ ਦੱਸਿਆ ਕਿ ਇਸ ਲੜਕੇ ਦੇ ਘਰ 15 ਦਿਨ ਪਹਿਲਾਂ ਹੀ ਇੱਕ ਬੱਚੇ ਨੇ ਜਨਮ ਲਿਆ ਐ ਅਤੇ ਇਸ ਦੀ ਮੌਤ ਨਾਲ ਦੋ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਐ। ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਪੀੜਤ ਪਰਵਾਰ ਦੀ ਮਦਦ ਲਈ ਅਪੀਲ ਕੀਤੀ ਐ।