ਪੰਜਾਬ ਅੰਮ੍ਰਿਤਸਰ ਪੁਲਿਸ ਵੱਲੋਂ ਹਥਿਆਰ ਤਸਕਰੀ ਦਾ ਪਰਦਾਫਾਸ਼; 15 ਆਧੁਨਿਕ ਪਿਸਤੌਲਾਂ ਸਮੇਤ 7 ਜਣਿਆਂ ਨੂੰ ਕੀਤਾ ਗ੍ਰਿਫਤਾਰ By admin - November 1, 2025 0 52 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਇਕ ਅਜਿਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਐ ਜੋ ਪਾਕਿਸਤਾਨ ਤੋਂ ਡਰੋਨਾ ਰਾਹੀਂ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਦਾ ਕੰਮ ਕਰਦਾ ਸੀ। ਪੁਲਿਸ ਨੇ ਗਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 15 ਆਧੁਨਿਕ ਪਿਸਟਲ ਬਰਾਮਦ ਕੀਤੇ ਨੇ। ਇਹ ਗਰੋਹ ਬਾਰਡਰ ਨੇੜਲੇ ਪਿੰਡਾਂ ਵਿਚ ਸਰਗਰਮ ਸੀ। ਇਹ ਗਰੋਹ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਅਧਾਰਤ ਹੈਂਡਲਰ ਨਾਲ ਸੰਪਰਕ ਵਿੱਚ ਸਨ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰ ਰਹੇ ਸਨ। ਗ੍ਰਿਫਤਾਰ ਅਰੋਪੀਆਂ ਵਿੱਚ ਸ਼ਮਸ਼ੇਰ ਸਿੰਘ ਉਰਫ ਸਿੰਮਾ, ਅਮਨਦੀਪ ਸਿੰਘ ਉਰਫ ਬੌਬੀ, ਬਲਵਿੰਦਰ ਸਿੰਘ ਉਰਫ ਕਾਕਾ, ਗੁਰਦੇਵ ਸਿੰਘ, ਕਰਨਪ੍ਰੀਤ ਸਿੰਘ, ਹਰਮਨ ਸਿੰਘ ਅਤੇ ਇੱਕ ਨਾਬਾਲਗ ਸ਼ਾਮਲ ਹਨ, ਜਿਹੜੇ ਸਾਰੇ ਅੰਮ੍ਰਿਤਸਰ ਦੇ ਵਸਨੀਕ ਹਨ। ਮੁਢਲੀ ਜਾਂਚ ਅਨੁਸਾਰ, ਇਹ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਅਧਾਰਤ ਹੈਂਡਲਰ ਨਾਲ ਸੰਪਰਕ ਵਿੱਚ ਸਨ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰ ਰਹੇ ਸਨ। ਪੁਲਿਸ ਕਮਿਸ਼ਨਰ ਨੇ ਪ੍ਰੈੱਸਵਾਰਤਾ ਦੌਰਾਨ ਦੱਸਿਆ ਕਿ ਬਾਰਡਰ ਨਾਲ ਲੱਗਦੇ ਪਿੰਡਾਂ ਵਿੱਚ ਡਰੋਨ ਰਾਹੀਂ ਹਥਿਆਰਾਂ ਦੀ ਕਨਸਾਈਨਮੈਂਟ ਪ੍ਰੀ-ਡੈਸਟਿਨੇਸ਼ਨ ਲੋਕੇਸ਼ਨਾਂ ‘ਤੇ ਛੱਡੀ ਜਾਂਦੀ ਸੀ, ਜਿਸਨੂੰ ਇਹ ਗਿਰੋਹ ਅੱਗੇ ਵੰਡਦਾ ਸੀ। ਇਨ੍ਹਾਂ ਨੂੰ ਫੜਨ ਦੀ ਕਾਰਵਾਈ ਇੰਸਪੈਕਟਰ ਅਮੋਲਕਦੀਪ ਦੀ ਅਗਵਾਈ ਹੇਠ ਸੀ.ਆਈ.ਏ. ਟੀਮ ਨੇ ਕੀਤੀ। ਸਭ ਤੋਂ ਪਹਿਲਾਂ ਸੰਘੇੜੇ ਪਿੰਡ ਤੋਂ ਇੱਕ ਨੌਜਵਾਨ ਫੜਿਆ ਗਿਆ, ਜਿਸਦੀ ਪੁੱਛਗਿੱਛ ਤੋਂ ਬਾਅਦ ਹੋਰ ਸਾਥੀ ਬੇਨਕਾਬ ਹੋਏ। ਬਲਵਿੰਦਰ ਸਿੰਘ ਉਰਫ ਕਾਕਾ ਅਤੇ ਉਸਦਾ ਪਰਿਵਾਰ -ਪਿਉ ਗੁਰਦੇਵ ਸਿੰਘ ਅਤੇ ਪੁੱਤਰ ਕਰਨਪ੍ਰੀਤ ਸਿੰਘ ਵੀ ਇਸ ਜਾਲ ਵਿੱਚ ਸ਼ਾਮਲ ਮਿਲੇ। ਗੁਰਦੇਵ ਤੋਂ 7 ਅਤੇ ਕਰਨਪ੍ਰੀਤ ਤੋਂ ਹੋਰ ਹਥਿਆਰ ਬਰਾਮਦ ਹੋਏ। ਪੁਲਿਸ ਅਨੁਸਾਰ, ਗ੍ਰਿਫਤਾਰਾਂ ਦੀ ਉਮਰ 19 ਤੋਂ 40 ਸਾਲ ਦੇ ਵਿਚਕਾਰ ਹੈ। ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗਿਰੋਹ ਵਿੱਚ ਨਾਬਾਲਗ ਨੂੰ ਵੀ ਸਪਲਾਈ ਚੇਨ ਦਾ ਹਿੱਸਾ ਬਣਾਇਆ ਗਿਆ ਸੀ ਤਾਂ ਜੋ ਸ਼ੱਕ ਨਾ ਪਵੇ ਅਤੇ ਕਾਨੂੰਨੀ ਸਜ਼ਾ ਘੱਟ ਰਹੇ। ਇਸ ਮਾਮਲੇ ਵਿੱਚ ਥਾਣਾ ਛਾਉਣੀ ਵਿੱਚ ਐਫ.ਆਈ.ਆਰ ਦਰਜ ਕਰ ਲਈ ਗਈ ਹੈ ਅਤੇ ਪੁਲਿਸ ਪਿਛਲੇ ਡਰੋਨ ਡਰੌਪਾਂ ਤੇ ਫਾਇਨੈਂਸ਼ੀਅਲ ਲਿੰਕਾਂ ਦੀ ਜਾਂਚ ਕਰ ਰਹੀ ਹੈ।