ਲੁਧਿਆਣਾ ਪੁਲਿਸ ਨੇ ਕੱਢਿਆ ਆਪਣੇ ਹੀ ਮੁਲਾਜ਼ਮ ਦਾ ਚੱਲਾਨ; ਬਿਨਾਂ ਹੈਲਮਟ ਡਰਾਇਵਿੰਗ ਦੀ ਵਾਇਰਲ ਹੋਈ ਸੀ ਵੀਡੀਓ

0
19

ਲੁਧਿਆਣਾ ਪੁਲਿਸ ਨੇ ਆਵਾਜਾਈ ਨਿਯਮ ਤੋੜਣ ਵਾਲੇ ਆਪਣੇ ਹੀ ਮੁਲਾਜਮ ਖਿਲਾਫ ਕਾਰਵਾਈ ਕੀਤੀ ਐ। ਪੁਲਿਸ ਨੇ ਇਕ ਮੁਲਾਜਮ ਦੀ ਬਿਨਾਂ ਹੈਲਮਟ ਦੇ ਮੋਬਾਈਲ ਤੇ ਗੱਲ ਕਰਦਿਆਂ ਐਕਟਿਵਾ ਚਲਾਉਣ ਦੀ ਵੀਡੀਓ ਵਾਇਰਲ ਹੋਈ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਵੀਡੀਓ ਵਿਚ ਦਿਖਾਈ ਦਿੰਦੀ ਮੁਲਾਜਮ ਦਾ ਚੱਲਾਨ ਕੱਟਿਆ ਗਿਆ ਐ।
ਘਟਨਾ ਸ਼ਹਿਰ ਦੇ ਭਾਈਵਾਲਾ ਚੌਕ ਦੀ ਦੱਸੀ ਜਾ ਰਹੀ ਐ। ਵੀਡੀਓ ਵਿਚ ਇਕ ਵਰਦੀਧਾਰੀ ਮਹਿਲਾ ਪੁਲਿਸ ਅਧਿਕਾਰੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਨਾ ਸਿਰਫ ਹੈਲਮੇਟ ਤੋਂ ਬਿਨਾਂ ਆਪਣਾ ਐਕਟਿਵਾ ਚਲਾ ਰਹੀ ਸੀ, ਬਲਕਿ ਫ਼ੋਨ ‘ਤੇ ਗੱਲ ਵੀ ਕਰ ਰਹੀ ਸੀ। ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮਾਮਲੇ ਨੇ ਸੋਸ਼ਲ ਮੀਡੀਆ ‘ਤੇ ਇੰਨਾ ਜ਼ੋਰ ਫੜਿਆ ਕਿ ਟ੍ਰੈਫਿਕ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ।
ਵੀਡੀਓ ਦੀ ਪੁਸ਼ਟੀ ਹੁੰਦੇ ਹੀ, ਮਹਿਲਾ ਪੁਲਿਸ ਅਧਿਕਾਰੀ ਵਿਰੁੱਧ ਚਲਾਨ ਜਾਰੀ ਕੀਤਾ ਗਿਆ। ਲੋਕਾਂ ਵੱਲੋਂ ਟ੍ਰੈਫਿਕ ਪੁਲਿਸ ਦੀ ਸਖ਼ਤੀ ਅਤੇ ਨਿਰਪੱਖਤਾ ਦੀ ਸਰਾਹਨਾ ਕੀਤੀ ਜਾ ਰਹੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ, ਭਾਵੇਂ ਉਹ ਵਰਦੀ ਵਿੱਚ ਹੋਵੇ ਜਾਂ ਆਮ ਨਾਗਰਿਕ। ਲੋਕਾਂ ਨੇ ਇਸ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਜੇਕਰ ਪੁਲਿਸ ਖੁਦ ਨਿਯਮਾਂ ਦੀ ਪਾਲਣਾ ਕਰਦੀ ਹੈ ਤਾਂ ਇਹ ਆਮ ਜਨਤਾ ਲਈ ਇੱਕ ਪ੍ਰੇਰਣਾਦਾਇਕ ਹੋ ਸਕਦਾ ਐ।

 

LEAVE A REPLY

Please enter your comment!
Please enter your name here