ਪੰਜਾਬ ਫਾਜਿਲਕਾ ’ਚ ਕਿਸਾਨਾਂ ’ਤੇ ਪਈ ਹੜ੍ਹਾਂ ਦੀ ਦੋਹਰੀ ਮਾਰ; ਹੜ੍ਹਾਂ ਤੋਂ ਬਚੀ ਫਸਲ ਦਾ ਨਿਕਲ ਰਿਹਾ ਨਾ-ਮਾਤਰ ਝਾੜ By admin - October 31, 2025 0 14 Facebook Twitter Pinterest WhatsApp ਪੰਜਾਬ ਵਿੱਚ ਜਿੱਥੇ ਹੜ੍ਹਾਂ ਕਾਰਨ ਵੱਡੇ ਪੱਧਰ ਤੇ ਝੋਨੇ ਅਤੇ ਬਾਸਮਤੀ ਦੀ ਫਸਲ ਦਾ ਨੁਕਸਾਨ ਹੋਇਆ ਹੈ ਉਥੇ ਹੀ ਹੜ੍ਹਾਂ ਦੀ ਮਾਰ ਤੋਂ ਬਚੀ ਫਸਲ ਦਾ ਝਾੜ ਵੀ ਨਾ-ਮਾਤਰ ਹੀ ਨਿਕਲ ਰਿਹਾ ਐ, ਜਿਸ ਕਾਰਨ ਕਿਸਾਨਾਂ ਅੰਦਰ ਭਾਰੀ ਮਾਯੂਸੀ ਪਾਈ ਜਾ ਰਹੀ ਐ। ਅਜਿਹੇ ਹੀ ਹਾਲਾਤ ਫਾਜਿਲਕਾ ਜ਼ਿਲ੍ਹੇ ਅੰਦਰ ਵੇਖਣ ਨੂੰ ਮਿਲ ਰਹੇ ਨੇ। ਕਿਸਾਨਾਂ ਦੇ ਦੱਸਣ ਮੁਤਾਬਕ ਇਸ ਵਾਰ ਬਾਸਮਤੀ ਦਾ ਝਾੜ ਵੀ ਕਾਫੀ ਘੱਟ ਨਿਕਲ ਰਿਹਾ ਐ ਅਤੇ ਰੇਟ ਵਿਚ ਘੱਟ ਮਿਲ ਰਿਹਾ ਐ। ਕਿਸਾਨਾਂ ਨੇ ਸਰਕਾਰ ਤੋਂ ਪੈ ਰਹੇ ਘਾਟੇ ਦੀ ਭਰਪਾਈ ਦੀ ਮੰਗ ਕੀਤੀ ਐ। ਫਾਜਿਲਕਾ ਅਧੀਨ ਆਉਂਦੇ ਪਿੰਡ ਕਾਵਾਂ ਵਾਲੀ ਦੇ ਕਿਸਾਨ ਸਤਨਾਮ ਸਿੰਘ ਦੇ ਦੱਸਣ ਮੁਤਾਬਕ ਇਸ ਵਾਰ ਉਸ ਦੀ ਬਾਸਮਤੀ ਪ੍ਰਤੀ ਏਕੜ ਕਰੀਬ 45 ਮਣ ਨਿਕਲੀ ਹੈ ਜਦਕਿ ਪਿਛਲੀ ਵਾਰ ਇਹੀ ਝਾੜ 55 ਤੋਂ 60 ਮਣ ਦਾ ਔਸਤਨ ਪ੍ਰਤੀ ਏਕੜ ਆਇਆ ਸੀ। ਉਸ ਨੇ ਇਹ ਵੀ ਕਿਹਾ ਕਿ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਕੀਮਤ ਵੀ 200 ਤੋਂ 300 ਰੁਪਏ ਪ੍ਰਤੀ ਕੁਇੰਟਲ ਬਾਸਮਤੀ ਦਾ ਰੇਟ ਵੀ ਘੱਟ ਮਿਲ ਰਿਹਾ ਹੈ। ਉਸ ਨੇ ਕਿਹਾ ਕਿ ਜਿੱਥੇ ਠੇਕੇ ਤੇ ਲੈ ਕੇ ਫਸਲ ਦੀ ਬਿਜਾਈ ਕੀਤੀ ਗਈ ਹੈ ਉੱਥੇ ਘਾਟਾ ਪੂਰਾ ਨਹੀਂ ਹੋ ਰਿਹਾ। ਉਸ ਨੇ ਕਿਹਾ ਕਿ ਝਾੜ ਨਿਕਲਣ ਦਾ ਕਾਰਨ ਮਾੜੀਆਂ ਸਪਰੇਹਾਂ ਜਾਂ ਮੌਸਮ ਦਾ ਅਸਰ ਵੀ ਹੋ ਸਕਦਾ ਹੈ। ਉਸ ਨੇ ਕਿਹਾ ਕਿ ਜੇਕਰ ਝਾੜ ਚੰਗਾ ਨਿਕਲਦਾ ਤਾਂ ਉਹਨਾਂ ਦੇ ਬਹੁਤ ਸਾਰੇ ਖਰਚਿਆਂ ਦੀ ਭਰਪਾਈ ਹੋ ਜਾਣੀ ਸੀ। ਪਰ ਇਸ ਵਾਰ ਜੇਕਰ ਉਹਨਾ ਦੀਆਂ ਫਸਲਾਂ ਹੜ ਤੋਂ ਬਚੀਆਂ ਹਨ ਤਾਂ ਝਾੜ ਘੱਟ ਕਾਰਨ ਵੀ ਉਹਨਾਂ ਦਾ ਆਰਥਿਕ ਨੁਕਸਾਨ ਹੋਇਆ ਹੈ।