ਪੰਜਾਬ ਬਟਾਲਾ ’ਚ ਨੌਜਵਾਨ ਦੀ ਲਾਸ਼ ਬਰਾਮਦ; ਭੇਦਭਰੀ ਹਾਲਤ ’ਚ ਪਈ ਮਿਲੀ ਲਾਸ਼; ਪੁਲਿਸ ਨੇ ਮੌਕੇ ’ਤੇ ਪਹੁੰਚ ਸ਼ੁਰੂ ਕੀਤੀ ਜਾਂਚ By admin - October 31, 2025 0 16 Facebook Twitter Pinterest WhatsApp ਬਟਾਲਾ ਦੇ ਪੁਲਿਸ ਲਾਈਨ ਰੋਡ ਤੋਂ ਇਕ 39 ਸਾਲਾ ਨੌਜਵਾਨ ਦੀ ਲਾਸ਼ ਮਿਲੀ ਐ। ਮ੍ਰਿਤਕ ਦੀ ਪਛਾਣ ਵਰਿੰਦਰਪਾਲ ਸਿੰਘ ਵਾਸੀ ਪ੍ਰੇਮ ਨਗਰ ਬਟਾਲਾ ਵਜੋਂ ਹੋਈ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਐ। ਮ੍ਰਿਤਕ ਦੀ ਪਤਨੀ ਦੇ ਦੱਸਣ ਮੁਤਾਬਕ ਉਸ ਦਾ ਪਤੀ ਬੀਤੇ ਕੱਲ੍ਹ ਘਰੋਂ ਗਿਆ ਪਰ ਵਾਪਸ ਨਹੀਂ ਪਰਤਿਆ ਅਤੇ ਅੱਜ ਉਸ ਦੀ ਲਾਸ਼ ਬਰਾਮਦ ਹੋ ਗਈ ਐ। ਪਤਨੀ ਨੇ ਕਤਲ ਦੀ ਸ਼ੰਕਾ ਜਾਹਰ ਕੀਤੀ ਐ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਵਰਿੰਦਰਪਾਲ ਸਿੰਘ ਦੀ ਪਤਨੀ ਮਮਤਾ ਨੇ ਦੱਸਿਆ ਕਿ ਉਹਨਾਂ ਦਾ ਪਤੀ ਕੱਲ ਦਾ ਘਰੋਂ ਗਿਆ ਸੀ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ ਅਤੇ ਅੱਜ ਅਚਾਨਕ ਪਤਾ ਲੱਗਾ ਕਿ ਉਸਦੀ ਲਾਸ਼ ਇਥੇ ਪਈ ਹੈ ਹਾਲਾਂਕਿ ਉਹਨਾਂ ਵੱਲੋਂ ਕਤਲ ਦਾ ਖਦਸਾ ਜਤਾਇਆ ਗਿਆ। ਉਹਨਾਂ ਦੱਸਿਆ ਕਿ ਮ੍ਰਿਤਕ ਦੇ ਦੋ ਬੱਚੇ ਹਨ ਜਿਨਾਂ ਵਿੱਚੋਂ 18 ਸਾਲ ਦਾ ਬੇਟੀ ਅਤੇ 10 ਸਾਲ ਦਾ ਬੇਟਾ ਹੈ। ਮੌਕੇ ਤੇ ਪਹੁੰਚੇ ਡੀਐਸਪੀ ਸੰਦੀਪ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਛੇਤੀ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲਗਾ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।