ਭਾਜਪਾ ਆਗੂ ਤਰੁਣ ਚੁੰਗ ਕਾਂਗਰਸ ’ਤੇ ਵੱਡਾ ਹਮਲਾ; 1984 ਦੇ ਸਿੱਖ ਕਤਲੇਆਮ ਨੂੰ ਕਰਵਾਇਆ ਯਾਦ; ਕਿਹਾ, ਕਦੇ ਵੀ ਨਹੀਂ ਭੁੱਲਣਗੇ ਕਾਂਗਰਸ ਦੇ ਕੀਤੇ ਪਾਪ

0
47

ਭਾਜਪਾ ਆਗੂ ਤਰੁਣ ਚੁੰਗ ਨੇ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਕਾਂਗਰਸ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਤਰੁਣ ਚੁੰਗ ਨੇ ਕਿਹਾ ਕਿ ਨਹਿਰੂ ਪਰਿਵਾਰ ਦੇ ਇਸ਼ਾਰੇ ਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਗਿਆ ਸੀ, ਜਿਸ ਨੂੰ ਦੇਸ਼ ਦੇ ਲੋਕ ਕਦੇ ਵੀ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੇ ਇਸ਼ਾਰੇ ਤੇ 52 ਸ਼ਹਿਰਾਂ ਵਿਚ ਨਿਰਦੋਸ਼ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ। ਇਹ ਦਿਨ ਮਨੁੱਖਤਾ ਵਿਰੁਧ ਕੀਤੇ ਅਤਿਆਚਾਰਾਂ ਦੀ ਸਿਖਰ ਸੀ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

LEAVE A REPLY

Please enter your comment!
Please enter your name here