ਹੁਸ਼ਿਆਰਪੁਰ ’ਚ ਵਿਧਵਾ ਔਰਤ ਨਾਲ ਕੁੱਟਮਾਰ; ਮਿੱਟੀ ਚੁੱਕਣ ’ਤੇ ਥਾਣੇ ਬੁਲਾ ਕੇ ਕੀਤਾ ਦੁਰਵਿਵਹਾਰ; ਪੁਲਿਸ ’ਤੇ ਧਨਾਢਾਂ ਦੀ ਸ਼ਹਿ ’ਤੇ ਧੱਕੇ ਦੇ ਇਲਜ਼ਾਮ

0
20

 

ਹੁਸ਼ਿਆਰਪੁਰ ਦੇ ਪਿੰਡ ਹਰਸੀ ਵਾਸੀ ਇਕ ਔਰਤ ਨੇ ਸਥਾਨਕ ਪੁਲਿਸ ’ਤੇ ਪਿੰਡ ਦੇ ਹੀ ਕੁੱਝ ਧਨਾਢ ਲੋਕਾਂ ਦੀ ਸ਼ਹਿ ਤੇ ਥਾਣੇ ਬੁਲਾ ਕੇ ਕੁੱਟਮਾਰ ਕਰਨ ਦੇ ਇਲਜਾਮ ਲਾਏ ਨੇ। ਪੀੜਤਾਂ ਦਾ ਕਹਿਣਾ ਐ ਕਿ ਉਹ ਆਪਣੇ ਖੇਤਾਂ ਵਿਚੋਂ ਮਿੱਟੀ ਪੁੱਟ ਰਹੀ ਸੀ, ਜਿਸ ਨੂੰ ਲੈ ਕੇ ਪਿੰਡ ਦੇ ਕੁੱਝ ਲੋਕਾਂ ਨੇ ਪਹਿਲਾਂ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਫਿਰ ਟਾਂਡਾ ਪੁਲਿਸ ਕੋਲ ਫੜਾ ਕੇ ਕੁੱਟਮਾਰ ਕੀਤੀ ਐ। ਪੀੜਤਾਂ ਨੇ ਜਾਨ ਨੂੰ ਖਤਰਾ ਦਸਦਿਆਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਇਨਸਾਫ ਮੰਗਿਆ ਐ। ਥਾਣਾ ਟਾਂਡਾ ਦੇ ਐਸਐਚਓ ਨੇ ਦੋਸ਼ ਨਕਾਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ, ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਲਾਜ ਲਈ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਆਈ ਨਿਰਮਲ ਕੌਰ ਨੇ ਦੱਸਿਆ ਕਿ ਉਸ ਦੀ ਉਮਰ 48 ਸਾਲ ਹੈ ਅਤੇ ਉਸ ਦੇ ਪਤੀ ਦੀ 20 ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਹੁਣ ਉਹ ਪਿੰਡ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੀ ਪਿੰਡ ਵਿੱਚ ਥੋੜੀ ਜਿਹੀ ਜ਼ਮੀਨ ਹੈ ਜਿਸ ਵਿੱਚੋਂ ਉਹ ਘਰ ਵਿੱਚ ਕਿਸੇ ਕੰਮ ਲਈ ਮਿੱਟੀ ਚੁਕਵਾ ਕੇ ਲਿਜਾ ਰਹੀ ਸੀ ਤਾਂ ਇਸ ਦਾ ਪਿੰਡ ਦੇ ਕੁਝ ਵੀ ਵਿਅਕਤੀ ਵਿਰੋਧ ਕਰਨ ਲੱਗ ਗਏ ਅਤੇ ਉਸ ਨੂੰ ਮਾਰਕੁੱਟ ਕਰਨ ਲੱਗੇ ਅਤੇ ਇਨਾਂ ਹੀ ਨਹੀਂ ਉਹਨਾਂ ਨੇ ਉਸ ਨੂੰ ਗਾਲੀ ਗਲੋਚ ਵੀ ਕੀਤਾ।
ਉਸ ਨੇ ਦੱਸਿਆ ਕਿ ਪਹਿਲਾਂ ਤਾਂ ਪਿੰਡ ਦੇ ਹੀ ਗੁਰਜੀਤ ਸਿੰਘ ਅਤੇ ਉਸਦੇ ਨਾਲ ਆਏ ਕੁਝ ਹੋਰ ਵਿਅਕਤੀਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਸ ਨੂੰ ਜਲੀਲ ਕੀਤਾ ਅਤੇ ਫਿਰ ਆਪਣੀ ਸਿਆਸੀ ਪਹੁੰਚ ਦਿਖਾਉਂਦਿਆਂ ਉਸ ਨੂੰ ਪੁਲਿਸ ਤੋਂ ਚੁਕਵਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਰਾਤ ਭਰ ਥਾਣੇ ਵਿੱਚ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਪੀੜਤ ਔਰਤ ਨੇ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦੀ ਉੱਚ ਸਿਆਸੀ ਪਹੁੰਚ ਹੈ ਅਤੇ ਹੁਸ਼ਿਆਰਪੁਰ ਦੇ ਐਮਐਲਏ ਜਸਵੀਰ ਸਿੰਘ ਰਾਜਾ ਗਿੱਲ ਨਾਲ ਵੀ ਉਹਨਾਂ ਦੇ ਚੰਗੇ ਸੰਬੰਧ ਨੇ, ਜਿਸ ਦੇ ਚਲਦਿਆਂ ਪੁਲਿਸ ਨੇ ਉਸ ਨੂੰ ਘਰੋਂ ਚੁੱਕ ਲਿਆ ਅਤੇ ਉਸ ਨਾਲ ਇਨਸਾਫ ਕਰਨ ਦੀ ਥਾਂ ਉਸ ਦੀ ਹੀ ਕੁੱਟਮਾਰ ਕੀਤੀ ਅਤੇ ਜਲੀਲ ਕੀਤਾ ਐ। ਔਰਤ ਨੇ ਕਿਹਾ ਕਿ ਉਕਤ ਲੋਕ ਤੇ ਪੁਲਿਸ ਉਸ ਦਾ ਤੇ ਉਸ ਦੇ ਪਰਿਵਾਰ ਦਾ ਨੁਕਸਾਨ ਕਰ ਸਕਦੇ ਨੇ, ਇਸ ਲਈ ਉਸ ਨੇ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਐ।  ਇਸ ਬਾਰੇ ਪੁੱਛੇ ਜਾਣ ਦੇ  ਥਾਣਾ ਟਾਂਡਾ ਦੇ ਐਸਐਚਓ ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਸਾਰੇ ਦੋਸ਼ ਬੇਬਨਿਆਦ ਹਨ ਅਤੇ ਮਾਮਲੇ ਦੀ ਤਫਤੀਸ਼ ਕਰ ਕੇ ਜੋ ਵੀ ਦੋਸ਼ੀ ਪਾਇਆ ਗਿਆ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here