ਪੰਜਾਬ ਤਰਨ ਤਾਰਨ ਪੁਲਿਸ ਦੀ ਨਸ਼ਿਆਂ ਖਿਲਾਫ਼ ਵੱਡੀ ਕਾਰਵਾਈ; ਦੋ ਕਿੱਲੋ ਹੈਰੋਇਨ, ਦੋ ਡਰੋਨ, ਭੁੱਕੀ ਤੇ ਅਫੀਮ ਬਰਾਮਦ By admin - October 30, 2025 0 18 Facebook Twitter Pinterest WhatsApp ਤਰਨ ਤਾਰਨ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਭਾਰੀ ਮਾਤਰਾ ਵਿਚ ਨਸ਼ੇ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਸ ਨੇ ਵੱਖ ਵੱਖ ਥਾਵਾਂ ਤੋਂ ਦੋ ਕਿਲੋਗ੍ਰਾਮ ਤੋਂ ਵੱਧ ਹੈਰੋਇਨ, ਦੋ ਡਰੋਨ, ਭੁੱਕੀ, ਅਫੀਮ ਅਤੇ ਇੱਕ ਟਰੱਕ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਗਿਆ। ਪੁਲਿਸ ਵੱਲੋਂ ਫੜੇ ਗਏ ਮੁਲਜਮਾਂ ਤੋਂ ਅਗਲੀ ਜਾਂਚ ਕੀਤੀ ਜਾ ਰਹੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਝੱਬਲ ਸ਼ਹਿਰ ਨੇੜੇ ਨਾਕੇਬੰਦੀ ਦੌਰਾਨ ਡਾਲੇਕੇ ਦੇ ਰਹਿਣ ਵਾਲੇ ਕੁਲਵੰਤ ਸਿੰਘ ਕੰਟੂ ਨੂੰ ਬਾਈਕ ਸਮੇਤ ਕਾਬੂ ਕਰ ਲਿਆ ਜਦਕਿ ਉਸ ਦਾ ਸਾਥੀ, ਸਭਰਾ ਦਾ ਰਹਿਣ ਵਾਲਾ ਅਨਮੋਲ ਸਿੰਘ ਮੋਲਾ ਮੌਕੇ ਤੋਂ ਭੱਜ ਗਿਆ। ਗ੍ਰਿਫ਼ਤਾਰ ਕੀਤੇ ਗਏ ਤਸਕਰ ਤੋਂ ਇੱਕ ਕਿਲੋਗ੍ਰਾਮ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਖੇਮਕਰਨ ਦੇ ਮਸਤਗੜ੍ਹ ਪਿੰਡ ਨੇੜੇ ਕਿਸਾਨ ਬੀਰਾ ਸਿੰਘ ਦੇ ਖੇਤ ਤੋਂ ਡਰੋਨ ਰਾਹੀਂ ਸੁੱਟੀ ਗਈ 510 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਅਤੇ ਡਰੋਨ ਥੋੜ੍ਹੀ ਦੂਰੀ ‘ਤੇ ਬਰਾਮਦ ਕੀਤਾ ਗਿਆ। ਕੇਕੇ ਬੈਰੀਅਰ ਨੇੜੇ ਬੀਐਸਐਫ ਵੱਲੋਂ ਸੁੱਟਿਆ ਗਿਆ ਡਰੋਨ ਚੰਨਣ ਸਿੰਘ ਦੇ ਖੇਤ ਤੋਂ ਬਰਾਮਦ ਹੋਇਆ। ਨਸ਼ਾ ਤਸਕਰ ਦਲਜੀਤ ਸਿੰਘ ਵਾਸੀ ਪਿੰਡ ਕਾਲੀਆ ਸਕਤਾਰਾ ਤੋਂ 200 ਗ੍ਰਾਮ ਅਫੀਮ ਬਰਾਮਦ ਹੋਈ। ਇਹ ਬਰਾਮਦਗੀ ਡੀਐਸਪੀ ਪ੍ਰੀਤਇੰਦਰ ਸਿੰਘ ਦੀ ਅਗਵਾਈ ਹੇਠ ਆਸਲ ਉਤਾੜ ਨੇੜੇ ਕੀਤੀ ਗਈ। ਥਾਣਾ ਹਰੀਕੇ ਦੀ ਪੁਲਿਸ ਨੇ ਪਿੰਡ ਬੁਆਹ ਚੈੱਕ ਪੋਸਟ ‘ਤੇ ਟਰੱਕ ਨੰਬਰ ਪੀਬੀ 02 ਈਟੀ 4846 ਵਿੱਚ ਯਾਤਰਾ ਕਰ ਰਹੇ ਮਦਨਪੁਰ ਚਲੇਦੀ, ਥਾਣਾ ਸ਼ੰਭੂ, ਜ਼ਿਲ੍ਹਾ ਪਟਿਆਲਾ ਦੇ ਜਸਪਾਲ ਸਿੰਘ ਨੂੰ ਸਾਢੇ 12 ਕਿਲੋਗ੍ਰਾਮ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ। ਤਸਕਰ ਦੇ ਇੱਕ ਸਾਥੀ ਜਸਵੰਤ ਸਿੰਘ ਵਾਸੀ ਪਿੰਡ ਘੱਲੂ, ਥਾਣਾ ਬੋਦੀਵਾਲ, ਜ਼ਿਲ੍ਹਾ ਫਾਜ਼ਿਲਕਾ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਉਸਨੂੰ ਪੁਲਿਸ ਨੇ ਫੜ ਲਿਆ। ਥਾਣਾ ਸਦਰ ਪੱਟੀ ਦੀ ਪੁਲਿਸ ਨੇ ਰਾਜਵਿੰਦਰ ਰਾਜੂ ਵਾਸੀ ਸਭਰਾ ਨੂੰ ਅੱਠ ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ।