ਪਠਾਨਕੋਟ ਪ੍ਰਸ਼ਾਸਨ ਦੀ ਮਾਇਨਿੰਗ ਖਿਲਾਫ਼ ਸਖ਼ਤੀ; ਰੇਟ ਬਜਰੀ ਦੇ ਟਰੱਕਾਂ ਤੋਂ ਵਸੂਲਿਆ ਸਟੇਟ ਟੈਕਸ; ਵਾਹਨ ਚਾਲਕਾਂ ਨੇ ਪ੍ਰਗਟਾਇਆ ਰੋਸ

0
17

 

ਪਠਾਨਕੋਟ ਪੁਲਿਸ ਨੇ ਬਾਹਰੀ ਸੂਬਿਆਂ ਤੋਂ ਰੇਤਾ-ਬਜਰੀ ਲੈ ਕੇ ਆਉਣ ਵਾਲੇ ਵਾਹਨਾਂ ਤੇ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਰੇਤ-ਬਜਰੀ ਲੈ ਕੇ ਆਉਣ ਵਾਲੇ ਵਾਹਨਾਂ ਤੋਂ ਸਟੇਟ ਟੈਕਸ ਵਸੂਲਿਆ ਜਾ ਐ, ਜਿਸ ਨੂੰ ਲੈ ਕੇ ਵਾਹਨਾ ਚਾਲਕਾਂ ਵਿਚ ਰੋਸ ਪਾਇਆ ਜਾ ਰਿਹਾ ਐ। ਵਾਹਨਾ ਚਾਲਕਾਂ ਦਾ ਆਰੋਪ ਐ ਕਿ ਪੰਜਾਬ ਸਰਕਾਰ ਦੀ ਮਾਇਨਿਗ ਤੇ ਪਾਬੰਦੀ ਕਾਰਨ ਉਹ ਦੂਜੇ ਸੂਬਿਆਂ ਤੋਂ ਮਾਲ ਲੈ ਕੇ ਆ ਰਹੇ ਨੇ ਪਰ ਪ੍ਰਸ਼ਾਸਨ ਨੇ ਸਟੇਟ ਟੈਕਸ ਦੇ ਨਾਮ ਦੇ ਪ੍ਰੇਸ਼ਾਨ ਕੀਤਾ ਜਾ ਰਿਹਾ ਐ।
ਦੱਸਣਯੋਗ ਐ ਕਿ ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਮਾਇੰਨਿਗ ਤੇ ਮੁਕਮਲ ਤੌਰ ਤੇ ਪਾਬੰਧੀ ਲੱਗੀ ਹੋਈ ਹੈ ਜਿਸ ਵਜਾ ਨਾਲ ਲੋਕਾਂ ਨੂੰ ਇਮਾਰਤਾਂ ਦੀ ਉਸਾਰੀ ਦੇ ਲਈ ਗੁਆਂਢੀ ਸੂਬੇ ਹਿਮਾਚਲ ਅਤੇ ਜੰਮੂ ਕਸ਼ਮੀਰ ਤੋ ਰੇਤ ਬਜਰੀ ਮੰਗਵਾਉਂਣੀ ਪੈ ਰਹੀ ਹੈ ਜੋ ਕਿ ਪਹਿਲਾਂ ਬਿਲ ’ਚ ਸਾਰੇ ਟੈਕਸ ਕਟਾ ਕੇ ਪੰਜਾਬ ਵਿਚ ਦਾਖਲ ਹੁੰਦੀ ਸੀ ਪਰ ਹੁਣ ਮਾਈਨਿੰਗ ਵਿਭਾਗ ਵੱਲੋਂ ਇਸ ਉੱਤੇ ਸਟੇਟ ਟੈਕਸ ਲਗਾ ਦਿੱਤਾ ਗਿਆ ਹੈ ਜਿਸ ਵਜਾ ਨਾਲ ਰੇਤ ਬਜਰੀ ਦਾ ਕੰਮ ਕਰਨ ਵਾਲੇ ਕਾਮਿਆਂ ਚ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਅਜਿਹੀਆਂ ਹੀ ਕੁਝ ਤਸਵੀਰਾਂ ਅੱਜ ਸਵੇਰੇ ਗੁਰੂ ਰਵਿਦਾਸ ਚੌਂਕ ਵਿਖੇ ਦੇਖਣ ਨੂੰ ਮਿਲੀਆਂ ਜਿੱਥੇ ਮਾਇੰਨਿਗ ਵਿਭਾਗ ਵੱਲੋਂ ਰੇਤ ਬਜਰੀ ਨਾਲ ਭਰੇ ਟਰੈਕਟਰ ਟਰਾਲੀਆਂ ਨੂੰ ਰੋਕ ਉਹਨਾਂ ਤੋਂ ਸਟੇਟ ਟੈਕਸ ਵਸੂਲਿਆ ਗਿਆ ਜਿਸ ਨੂੰ ਲੈ ਕੇ ਵਾਹਨ ਚਾਲਕਾਂ ਚ ਰੋਸ ਵੇਖਣ ਨੂੰ ਮਿਲਿਆ।
ਟਰੈਕਟਰ ਟਰਾਲੀ ਮਾਲਕਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਮਾਈਨਿੰਗ ਵਿਭਾਗ ਵੱਲੋਂ ਇਸ ਜਗਾ ਤੇ ਡੱਕਿਆ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਹਜ਼ਾਰ ਰੁਪਏ ਸਟੇਟ ਟੈਕਸ ਦਿੱਤਾ ਜਾਵੇ। ਉਹਨਾ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਅਸੀਂ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਮੰਨਦੇ ਆ ਰਹੇ ਹਾਂ ਅਤੇ ਅਸੀਂ ਅਗਾਂਹ ਵੀ ਮੰਨਣ ਨੂੰ ਤਿਆਰ ਹਾਂ ਪਰ ਰਾਤ ਨੂੰ ਵਿਭਾਗ ਵਲੋਂ ਕੱਢੇ ਗਏ ਨੋਟੀਫਿਕੇਸ਼ਨ ਨੂੰ ਸਵੇਰੇ ਤੜਕ ਸਾਰ ਇੰਪਲਿਈਮੈਂਟ ਕਰਵਾਉਣਾ ਕਿੱਥੋਂ ਤਕ ਸਹੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸਾਨੂੰ ਘੱਟੋ ਘੱਟ ਇੱਕ ਦਿਨ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਅਸੀਂ ਅੱਗੇ ਤੋਂ ਸਟੇਟ ਟੈਕਸ ਨੂੰ ਨਾਲ ਕਟਵਾਇਆ ਕਰੀਏ।
ਇਸ ਸਬੰਧੀ ਜਦ ਵਿਭਾਗ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੀਤੀ ਰਾਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿਚ ਸਾਫ ਤੌਰ ਤੇ ਲਿਖਿਆ ਗਿਆ ਹੈ ਕਿ ਜੋ ਵਾਹਨ ਬਾਹਰੀ ਸੂਬਿਆਂ ਤੋਂ ਰੇਤ ਬਜਰੀ ਲੈ ਕੇ ਆ ਰਹੇ ਹਨ ਉਹਨਾਂ ਤੋਂ ਸਟੇਟ ਟੈਕਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇਸੇ ਵਜ੍ਹਾ ਨਾਲ ਅੱਜ ਇਹਨਾਂ ਟਰਾਲੀਆਂ ਨੂੰ ਰੋਕ ਕੇ ਹਜਾਰ ਰੁਪਏ ਪ੍ਰਤੀ ਟਰਾਲੀ ਸਟੇਟ ਟੈਕਸ ਲਿਆ ਜਾ ਰਿਹਾ ਹੈ ਅਤੇ ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here