ਜਲਾਲਾਬਾਦ ਦੇ ਕਿਸਾਨਾਂ ਲਈ ਮੁਸੀਬਤ ਬਣੇ ਮਿੰਨੀ ਬੈਲਰ; ਗੱਠਾਂ ਬਣਾਉਣ ਵਿਚ ਨਹੀਂ ਰਹੇ ਕਾਮਯਾਬ; ਕੰਪਨੀ ਨੇ ਪਹਿਲਾਂ ਟਰਾਇਲ ਨਾ ਕਰਨ ਦੇ ਲੱਗੇ ਇਲਜ਼ਾਮ

0
20

ਜਲਾਲਾਬਾਦ ਪਿੰਡ ਮੁਰਕਵਾਲਾ ਪਰਾਲੀ ਪ੍ਰਬੰਧਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ 5 ਲੱਖ ਰੁਪਏ ਦੀ ਲਾਗਤ ਦੇ ਮਿਨੀ ਬੈਲਰ ਕਿਸਾਨਾਂ ਨੂੰ ਮੁਹਈਆ ਕਰਵਾਏ ਗਏ ਨੇ ਜਿਸ ਵਿੱਚ ਕਿਸਾਨਾਂ ਦੇ ਵੱਲੋਂ 80 ਹਜਾਰ ਰੁਪਏ ਜਦਕਿ ਸਰਕਾਰ ਵੱਲੋਂ ਪ੍ਰਤੀ ਬੈਲਰ 4 ਲੱਖ 20 ਹਜ ਦੀ ਸਬਸਿਡੀ ਦਿੱਤੀ ਗਈ ਪਰ ਹੁਣ ਇਹ ਮਿਨੀ ਬੈਲਰ ਖੇਤਾਂ ਵਿੱਚ ਕਿਸਾਨਾਂ ਦੇ ਕਿਸੇ ਕੰਮ ਨਹੀਂ ਆ ਰਹੇ। ਕਿਸਾਨਾਂ ਦਾ ਅਰੋਪ ਐ ਕਿ ਕਰੋੜਾਂ ਰੁਪਏ ਦੀ ਸਬਸਿਡੀ ਲੈਣ ਵਾਲੀਆਂ ਕੰਪਨੀਆਂ ਨੇ ਗਰਾਊਂਡ ਉਤੇ ਕਿਸੇ ਤਰ੍ਹਾਂ ਦੀ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਤੇ ਹੀ ਕੰਪਨੀ ਦੇ ਨੁਮਾਇੰਦੇ ਸਰਵਿਸ ਲਈ ਆ ਰਹੇ। ਕਿਸਾਨਾਂ ਨੇ ਬਿਨਾਂ ਟਰਾਇਲ ਤੋਂ ਮਸ਼ੀਨਾਂ ਮੁਹੱਈਆ ਕਰਵਾਉਣ ਦੇ ਇਲਜਾਮ ਲਾਉਂਦਿਆਂ ਛੇਤੀ ਕਾਰਵਾਈ ਦੀ ਮੰਗ ਕੀਤੀ ਐ।
ਕਿਸਾਨਾਂ ਦਾ ਕਹਿਣਾ ਐ ਕਿ ਇਹ ਬੇਲਰ ਖੇਤਾਂ ਵਿੱਚ ਗੱਠਾਂ ਤਿਆਰ ਕਰਨ ਤੋਂ ਅਸਮਰੱਥ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਮਸਲੇ ਦਾ ਛੇਤੀ ਹੱਲ ਨਾ ਕੀਤਾ ਤਾਂ ਉਹ ਪਰਾਲੀ ਨੂੰ ਖੇਤਾਂ ਵਿਚ ਹੀ ਅੱਗ ਹਵਾਲੇ ਕਰਨ ਲਈ ਮਜਬੂਰ ਹੋਣਗੇ।  ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਇਸ ਵੱਲ ਧਿਆਨ ਦੇਵੇ ਅਤੇ ਕੰਪਨੀ ਨੂੰ ਇਹ ਬੇਲਰ ਵਾਪਸ ਕੀਤੇ ਜਾਣ। ਕਿਸਾਨਾਂ ਦਾ ਕਹਿਣਾ ਐ ਕਿ ਉਹਨਾਂ ਨੇ ਜਦ ਕੰਪਨੀ ਦੇ ਨਾਲ ਇਹਨਾਂ ਬਿੱਲਾਂ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਕੰਪਨੀ ਦਾ ਕਹਿਣਾ ਸੀ ਕਿ ਜੇਕਰ ਕੋਈ ਕਮੀ ਰਹਿ ਗਈ ਹੈ ਤਾਂ ਆਉਂਦੇ ਸਾਲ ਤੱਕ ਦਰੁਸਤ ਕਰ ਦਿੱਤੀ ਜਾਏਗੀ ਪਰ ਵੱਡਾ ਸਵਾਲ ਇਹ ਹੈ ਕਿ ਇਸ ਵਾਲੇ ਖੇਤਾਂ ਵਿਚ ਪਈ ਪਰਾਲੀ ਦਾ ਕੀ ਕੀਤਾ ਜਾਵੇ।

LEAVE A REPLY

Please enter your comment!
Please enter your name here