ਫਰੀਦਕੋਟ ’ਚ ਸਵੇਰਸਾਰ ਵਿੱਛੀ ਧੁੰਦ ਦੀ ਚਾਦਰ; ਹਾਈਵੇ ’ਤੇ ਸਫਰ ਕਰਨ ਵਾਲਿਆਂ ਲਈ ਵੱਡੀ ਦਿੱਕਤ; ਪ੍ਰਦੂਸ਼ਣ ਨੂੰ ਮੰਨਿਆ ਜਾ ਰਿਹਾ ਸਮੋਗ ਦਾ ਕਾਰਨ

0
15

ਸਰਦੀ ਦੀ ਸ਼ੁਰੂਆਤ ਹੁੰਦਿਆਂ ਹੀ ਪੰਜਾਬ ਸਮੋਗ ਦੀ ਚਾਦਰ ਨੇ ਆਪਣੇ ਕਲਾਵੇ ਵਿਚ ਲੈਣਾ ਸ਼ੁਰੂ ਕਰ ਦਿੱਤਾ ਐ। ਅਜਿਹੇ ਹੀ ਹਾਲਾਤ ਅੱਜ ਸਵੇਰਸਾਰ ਫਰੀਦਕੋਟ ਸ਼ਹਿਰ ਅੰਦਰ ਵੇਖਣ ਨੂੰ ਮਿਲੇ ਨੇ।  ਇੱਥੇ ਅੱਜ ਸਵੇਰ ਸਾਰ ਹੀ ਧੁੰਦ ਦੀ ਸੰਘਣੀ ਚਾਰਦ ਵੇਖਣ ਨੂੰ ਮਿਲੀ। ਇਹ ਧੁੰਦ ਠੰਡ ਨਹੀਂ ਬਲਕਿ ਪ੍ਰਦੂਸ਼ਣ ਕਾਰਨ ਪਈ ਮੰਨੀ ਜਾ ਰਹੀ ਐ ਜੋ ਸਿਹਤ ਲਈ ਹਾਨੀਕਾਰਕ ਵੀ ਹੋ ਸਕਦੀ ਐ। ਇਸੇ ਦੌਰਾਨ ਸਿਹਤ ਮਾਹਿਰਾਂ ਨੇ ਵੀ ਲੋਕਾਂ ਨੂੰ ਸਾਵਧਾਨੀਆਂ ਰੱਖਣ ਦੀ ਸਲਾਹ ਦਿੱਤੀ ਐ।
ਇਸ ਸਮੋਗ ਦੀ ਫੈਲੀ ਚਾਦਰ ਕਾਰਨ ਵਿਜੀਬਿਲਟੀ ਵੀ ਕਾਫੀ ਘਟ ਹੋ ਗਈ ਹੈ ਜਿਸ ਕਾਰਨ ਸ਼ਹਿਰ ਦੇ ਬਾਹਰ ਹਾਈਵੇ ਤੇ ਸਫ਼ਰ ਕਰਨ ਵਾਲਿਆਂ ਨੂੰ ਕਾਫੀ ਦਿਕਤਾ ਆ ਰਹੀਆਂ ਹਨ। ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕੇ ਇਸ ਦਾ ਵੱਡਾ ਕਾਰਨ ਪਰਾਲੀ ਸਾੜਨ, ਫੈਕਟਰੀਆਂ ਦਾ ਧੂੰਆਂ ਅਤੇ ਦੀਵਾਲੀ ਦੇ ਦਿਨਾਂ ਚ ਵੱਡੀ ਗਿਣਤੀ ਚ ਪਟਾਕੇ ਚਲਾਉਣਾ ਬਣਿਆ ਹੈ। ਲੋਕਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਨੂੰ ਹੋਣ ਵਾਲੀਆਂ ਦਿੱਕਤਾਂ ਤੋਂ ਬਚਾਇਆ ਜਾ ਸਕੇ

LEAVE A REPLY

Please enter your comment!
Please enter your name here